ਸਮੱਗਰੀ 'ਤੇ ਜਾਓ

ਪੰਨਾ:ਅੰਜਨਾ ਦੇਵੀ - ਰਵਿੰਦਰ ਭੱਠਲ.pdf/71

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੂਖ ਦਰਦ ਨਾ ਗ਼ਮ ਹੈ ਕੋਈ ਮੈਨੂੰ, ਘਰ ਆਏ ਹੈਂ ਬਿਸਨ ਮੁਰਾਰ ਪੀਆ। ਮੈਨੂੰ ਚਿਰੀਂ ਵਿਛੁਨੀ ਨੂੰ ਮੇਲਿਆ ਹੈ, ਪਿਆਰਾ ਕੰਤ ਸਿਰਤਾਜ ਭਰਤਾਰ ਪੀਆ ਜੰਗਲ ਬੇਲੜਾ ਮੌਲਿਆ ਜਗਤ ਸਾਰਾ, ਆਈ ਰੁਤ ਬਸੰਤ ਬਹਾਰ ਪੀਆ। ਸਾਰੇ ਬਾਗ ਬਗੀਚੇ ਨੇ ਮਹਿਕ ਉੱਠੇ, ਹੋਇਆ ਘਰ ਅਨੰਦ ਅਪਾਰ ਪੀਆ ਮੇਰੇ ਉਤੇ ਕਰਤਾਰ ਦਿਆਲ ਹੋਇਆ, ਸੋਂਹੇ ਘਰ ਮੇਂ ਮੰਗਲਾਚਾਰ ਪੀਆ। ਵਾਜੇ ਸ਼ਬਦ ਅਨਾਹਦ ਦੇ ਗੌਣ ਪਰੀਆਂ, ਇੰਦਰ ਦੇ ਵਿਚ ਦਰਬਾਰ ਪੀਆ। ਮੇਰੇ ਸਗਲ ਮਨੋਰਥ ਨੇ ਹੋਏ ਪੂਰੇ, ਦਿਤੇ ਰਾਮ ਨੇ ਸੰਕਟ ਨਿਵਾਰ ਪੀਆ ਸਾਰੀ ਧਰਤ ਸੁਹਾਵੀ ਹੈ ਅੱਜ ਹੋਈ, ਦਿਤੇ ਰਾਮ ਨੇ ਕਾਜ ਸੰਵਾਰ ਪੀਆ। ਸਾਜਨ ਮੇਰੜੇ ਘਰ ਦੇ ਵਿਚ ਆਏ, ਚਰਨ ਕੰਵਲਾਂ ਤੋਂ ਜਾਵਾਂ ਬਲਿਹਾਰ ਪੀਆ। ਹੱਸ ਹੱਸ ਕੇ ਤੁਸਾਂ ਦੇ ਪੈਰ ਚੁੰਮਾਂ, ਗਲ ਲਾਇਕੇ ਕਰਾਂ ਪਿਆਰ ਪੀਆ। ਤੁਸੀਂ ਦੋ ਜਹਾਨ ਦੇ ਵਾਲੀ ਮੇਰੇ, ਮੈਨੂੰ ਬਖਸ਼ਣਾਂ ਕ੍ਰਿਪਾਧਾਰ ਪੀਆ। ‘ਸ਼ਾਮ’ ਰਖਣੀ ਪੈਜ ਭਗਵਾਨ ਮੇਰੀ, ਆਈ ਚੱਲ ਕੇ ਤੇਰੇ ਦੁਆਰ ਪੀਆ

(ਅੰਜਨਾ ਦੇਵੀ ਨੇ ਖ਼ੁਸ਼ੀ ਮਨਾਉਣੀ) ਦੇਖ ਦੇਖ ਕੇ ਪਵਨ ਕੁਮਾਰ ਤਾਈਂ, ਬੀਬੀ ਅੰਜਨਾ ਹੋਈ ਨਿਹਾਲ ਵੀਰੋ! ਨੂਰ ਰੱਬ ਦਾ ਮੁਖੜੇ ਵਰਨ ਲੱਗਾ, ਚੇਹਰਾ ਹੋਗਿਆ ਭਖ ਕੇ ਲਾਲ ਵੀਰੋ! ਨਾੜ ਨਾੜ ਮੇਂ ਨੂਰ ਭਰਪੂਰ ਹੋਇਆ, ਖਿੜਿਆ ਹੁਸਨ ਕਮਾਲ ਕਮਾਲ ਵੀਰੋ! ਬਾਲ ਤਾਈਂ ਮਠਿਆਈ ਜਿਉਂ ਮਿਲ ਜਾਵੇ, ਧਨ ਮਿਲ ਜੇ ਜਿਵੇਂ ਕੰਗਾਲ ਵੀਰੋ! ਔੜ ਲੱਗੀ ਤੇ ਮੇਘਲਾ ਵਰਸ ਜਾਵੇ, ਹੋਵੇ ਜਿਵੇਂ ਕਿਸਾਨ ਖ਼ੁਸ਼ਹਾਲ ਵੀਰੋ! ਪਿੰਗਲਾ ਜਿਵੇਂ ਪਹਾੜ 'ਤੇ ਚੜ੍ਹ ਜਾਵੇ, ਹੋਵੇ ਜਿਸ ਗੁੰਗਾ ਬਾਚਾਲ ਵੀਰੋ! ਏਸੇ ਤਾਂ ਹੀ ਅੰਜਨਾ ਦੇਵੀ ਤਾਈਂ, ਆਇਆ ਖ਼ੁਸ਼ੀ ਮੇਂ ਸਿੰਧ ਉਛਾਲ ਵੀਰੋ! ਅੱਜ ਓਸਨੂੰ ਪਰਾਨ ਅਧਾਰ ਪਤੀ, ਦਿਤਾ ਮੇਲ ਹੈ ਦੀਨ ਦਿਆਲ ਵੀਰੋ! ਛਿਲਾ ਦੁਖਾਂ ਦਾ ਕਟਿਆ ਗਿਆ ਸਾਰਾ, ਨਵਾਂ ਸੁਖਾਂ ਦਾ ਚੜ੍ਹਿਆ ਸਾਲ ਵੀਰੋ! ‘ਸ਼ਾਮ’ ਅੰਜਨਾ ਰਾਜ ਕੁਮਾਰੀ ਉਤੇ, ਚੜ੍ਹਿਆ ਅੰਤ ਦਾ ਰੂਪ ਜਮਾਲ ਵੀਰੋ!

(ਤਥਾ) ਦਿਣ ਈਦ ਦੇ ਰਾਤ ਸ਼ਬਰਾਤ ਵਾਂਗੂੰ, ਲੱਗੇ ਹੋਵਣੇ ਰੰਗ ਬਹਾਰ ਸਮਝ ਗਮੀਂ ਦਿਲ ਤੋਂ ਸਭ ਕਾਫ਼ੂਰ ਹੋਈ, ਖਿੜੀ ਅੰਜਨਾ ਵਾਂਗ ਅਨਾਰ ਸਮਝੋ ਏਸ ਖ਼ੁਸ਼ੀ ਆਨੰਦ ਮਲਾਰ ਅੰਦਰ, ਦਿਣ ਬੀਤ ਗਏ ਪੰਜ ਜਾਂ ਚਾਰ ਸਮਝੋ।

ਪਿਛਾਂ ਆਪਣੇ ਸੰਗ ਨੂੰ ਮਿਲਣੇ ਲਈ, ਲੱਗਾ ਸੋਚਣੇ ਪਵਨ ਕੁਮਾਰ ਸਮਝੋ।

ਅੰਜਨਾ ਦੇਵੀ - 71