(੧੦੮)
ਦੀ ਵੀ ਲੋੜ ਨਹੀਂ। ਕੋਈ ਮੇਰੇ ਨਾਲ ਜਿਦਕੇ ਰੋਟੀ ਟੁਕ ਨਹੀਂ ਕਰ ਸਕਦੀ। ਜਿਸ ਨੂੰ ਵਿਉਂ ਹੈ, ਆ ਕੇ ਵੇਖ ਲਏ, ਲੋਕੀ ਆਪ ਹੀ ਦਸ ਦੇਣਗੇ ਕਿ ਚੌਂਕੇ ਦੀ ਸੁਚੱਜੀ ਕੌਣ ਹੈ?
ਨਰਾਇਣੀ ਨੇ ਇਹ ਸੁਣਕੇ ਮੂੰਹ ਮੋੜ ਲਿਆ।
ਨ੍ਰਿਤਕਾਲੀ ਪਾਸ ਹੀ ਬੈਠੀ ਸੀ, ਆਖਣ ਲੱਗੀ ਨਾਨੀ ਕੋਈ ਅਕਲ ਦੀ ਗੱਲ ਕਰ। ਵਿਚਾਰੇ ਨੇ ਕਦੇ ਗਲਾਸ ਪਾਣੀ ਦਾ ਤਾਂ ਘੜੇ ਵਿਚੋਂ ਪਾ ਕੇ ਪੀਤਾ ਨਹੀਂ, ਇਹ ਰੋਟੀ ਟੁਕ ਕਿਦਾਂ ਕਰ ਸਕਦਾ ਹੈ? ਟਹਿਲਣ ਨੂੰ ਨਾਨੀ ਦੀਆਂ ਇਹ ਵਢਵੀਆਂ ਗਲਾਂ ਚੰਗੀਆਂ ਨਹੀਂ ਸਨ ਲੱਗ ਰਹੀਆਂ।
ਮਾਂ ਦੀ ਰੀਸੇ ਸਰਧੁਨੀ ਵੀ ਛੇਕਾਂ ਵਿਚੋਂ ਦੀ, ਕਦੇ ਕਦੇ ਓਧਰ ਵੇਖ ਲੈਂਦੀ ਸੀ। ਘੰਟੇ ਕੁ ਭਰ ਪਿਛੋਂ ਭੱਜੀ ਆਈ ਤੇ ਜੀਜੀ ਨੂੰ ਬਾਹੋਂ ਖਿੱਚ ਦੀ ਹੋਈ ਕਹਣ ਲਗੀ, ਚਲੋ ਚਲ ਕੇ ਵੇਖੋ, ਛੋਟੇ ਬਾਬੂ ਬਿਲਕੁਲ ਕੱਚੇ ਚੌਲ ਖਾ ਰਹੇ ਹਨ। ਦਾਲ ਦੂਲ ਤੋਂ ਬਿਨਾਂ ਹੀ ਕੱਚੇ ਵੜੇਂਵਿਆਂ ਵਰਗੇ ਚੌਲ ਖਾਣ ਨਾਲ ਭਲਾ ਢਿੱਡ ਪੀੜ ਨਾ ਹੋਵੇਗੀ?
ਨਰਾਇਣੀ ਨੇ ਹੁਝਕਾ ਮਾਰ ਕੇ ਉਸ ਪਾਸੋਂ ਹਥ ਛਡਾ ਲਿਆ ਤੇ ਆਪ ਜਾਕੇ ਮੰਜੇ ਤੇ ਸੌਂ ਗਈ। ਅੱਜ ਉਹ ਕਿੰਨੇ ਦੁੱਖ ਤੇ ਭੁਖ ਨਾਲ ਕੱਚੇ ਚੌਲ ਖਾ ਰਿਹਾ ਸੀ, ਨਰਾਇਣੀ ਨੂੰ ਸਭ ਕੁਝ ਪਤਾ ਸੀ।
ਦੁਪਹਿਰ ਨੂੰ ਸ਼ਾਮ ਲਾਲ ਦੇ ਰੋਟੀ ਖਾ ਚੁਕਣ ਤੇ ਦਿਗੰਬਰੀ ਨਰਾਇਣੀ ਨੂੰ ਕੁਆਉਣ ਲਗੀ, ਆ ਬੇਟੀ ਦੋ ਬੁਰਕੀਆਂ ਤੂੰ ਵੀ ਮੂੂੰਹ ਪਾ ਲੈ। ਬੁਖਾਰ ਥੋੜਾ ਹੈ ਇਹ ਤਾਂ