ਸਮੱਗਰੀ 'ਤੇ ਜਾਓ

ਪੰਨਾ:ਅੰਧੇਰੇ ਵਿਚ.pdf/103

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੧੩)

ਰਾਤ ਦੇ ਨੌਂ ਵਜੇ ਨ੍ਰਿਤਕਾਲੀ ਨੇ ਹੌਲੀ ਜਹੀ ਕਿਹਾ, ਬੀਬੀ ਜੀ ਛੋਟੇ ਬਾਬੂ ਦੀ ਤਾਂ ਅਵਾਜ਼ ਵੀ ਨਹੀਂ ਆਉਂਦੀ ਐਨੀ ਰਾਤ ਚਲੀ ਗਈ ਹੈ।

ਨਰਾਇਣੀ ਘਬਰਾ ਕੇ ਉਠ ਖਲੋਤੀ, ਅੱਖਾਂ ਵਿਚੋਂ ਅੱਥਰੂ ਡਿੱਗਣ ਲਗ ਪਏ, ਕਹਿਣ ਲਗੀ ਜਾਹ ਬੀਬੀ ਭੈਣ ਵੇਖ ਤਾਂ ਆ, ਘਰ ਹੈ ਵੀ ਕਿ ਨਹੀਂ?

ਨ੍ਰਿਤਕਾਲੀ ਦੀਆਂ ਅੱਖਾਂ ਭਰ ਗਈਆਂ ਹੱਥਾਂ ਨਾਲ ਪੂੰਝਦੀ ਹੋਈ ਬੋਲੀ, 'ਜਾਣ ਦਾ ਹੌਂਸਲਾ ਨਹੀਂ ਪੈਂਦਾ ਬੀਬੀ ਜੀ?' ਇਹ ਆਖ ਕੇ ਉਹ ਬਾਹਰ ਚਲੀ ਗਈ ਤੇ ਭੋਲੇ ਨੂੰ ਸੱਦ ਲਿਆਈ, ਭੋਲੇ ਨੇ ਦਸਿਆ ਕਿ ਵੀਰਾ ਘਰੇ ਹੀ ਹੈ, ਸੌਂ ਗਿਆ ਹੈ, ਨਰਾਇਣੀ ਵੀ ਚਾਦਰ ਤਾਣ ਕੇ ਸੌਂ ਗਈ।

ਦੂਸਰੇ ਦਿਨ, ਦਿਨ ਚੜ੍ਹਨ ਤੋਂ ਪਹਿਲਾਂ ਹੀ ਉਸਨੇ ਨ੍ਹਾ ਧੋ ਕੇ ਰਿੱਝਣਾ ਪੱਕਣਾ ਧਰ ਦਿਤਾ, ਜਦ ਅੱਧਾ ਕੰਮ ਹੋ ਗਿਆ ਤਾਂ ਦਿਗੰਬਰੀ ਨੂੰ ਜਾਗ ਆਈ ਤੇ ਧੀ ਦੀ ਇਹ ਕਰਤੂਤ ਵੇਖ ਕੇ ਦੰਗ ਰਹਿ ਗਈ। ਪੁੱਛਣ ਲੱਗੀ, ਤੈਨੂੰ ਤਾਂ ਤਾਪ ਚੜ੍ਹਿਆ ਹੋਇਆ ਸੀ? ਦੋ ਤਿੰਨਾਂ ਦਿਨਾਂ ਤੋਂ ਉਠ ਕੇ ਅੰਦਰ ਨਹੀਂ ਗਈ, ਅਜ ਤੜਕੇ ਹੀ ਨ੍ਹਾ ਧੋ ਕੇ ਇਹ ਕੀ ਹੋ ਰਿਹਾ ਹੈ?

ਨਰਾਇਣੀ ਨੇ ਸਹਿਜ ਸੁਭਾ ਹੀ ਆਖਿਆ, ਦਿਸਦਾ ਨਹੀਂ ਰੋਟੀ ਟੁਕ ਕਰ ਰਹੀ ਹਾਂ।

'ਵੇਖ ਤਾਂ ਰਹੀ ਹਾਂ, ਪਰ ਕਿਉਂ? ਕੀ ਤੂੰ ਹੁਣ ਮੇਰੇ ਹੱਥ ਦਾ ਨਹੀਂ ਖਾਏਂਗੀ?'

ਨਰਾਇਣੀ ਨੇ ਬਿਨਾਂ ਜਵਾਬ ਦਿਤੇ ਦੇ ਆਪਣੇ