ਪੰਨਾ:ਅੰਧੇਰੇ ਵਿਚ.pdf/105

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੧੫)

ਤੂੰ ਜੋ ਆਖਦੀ ਸੈਂ ਓਦਾਂ ਹੀ ਹੋ ਜਾਇਗਾ ਮਾਂ ਜੇ ਦੋ ਰੁਪੈ ਦੇ ਦੇਵੇ ਤਾਂ? ਭੋਲੇ ਨੇ ਸੰਗਦੇ ੨ ਤੇ ਘਬਰਾਏ ਹੋਏ ਨੇ ਕੰਨ ਵਿਚ ਕਿਹਾ।

ਨਰਾਇਣੀ ਸਮਝ ਨ ਸਕੀ। ਕਹਿਣ ਲੱਗੀ, ਕੀ ਹੋ ਜਾਇਗਾ? ਕਿਹਨੂੰ ਰੁਪੈ ਦਿਆਂ?

ਭੋਲਾ ਹੈਰਾਨ ਹੋ ਕੇ ਕਹਿਣ ਲੱਗਾ, ਤੁਸਾਂ ਭਰਾ ਜੀ ਦੇ ਚਲੇ ਜਾਣ ਵਾਸਤੇ ਆਖਿਆ ਸੀ, ਉਹ ਤਿਆਰ ਹੈ। ਚੰਗਾ ਜੇ ਦੋ ਨ ਸਹੀ ਤਾਂ ਇਕ ਰੁਪਇਆ ਹੀ ਦੇ ਦਿਹ।

ਨਰਾਇਣੀ ਤੰਗ ਜਹੀਂ ਹੋ ਕੇ ਬੋਲੀ, ਕਿਉਂ ਜਾਣ ਵਾਸਤੇ ਤਿਆਰ ਹੈ? ਕਿੱਥੇ ਹੈ ਓਹ? ਭੋਲੇ ਨੇ ਆਖਿਆ ਬਾਹਰ ਪਿਪਲ ਥੱਲੇ ਖਲੋਤਾ ਹੈ। ਆਖਦਾ ਹੈ ਕਿ ਇਸ ਪਾਸੇ ਮੇਰੇ ਨਾਨਕੇ ਹਨ, ਉਥੇ ਚਲਿਆ ਜਾਵਾਂਗਾ।

ਜਾ ਭੋਲਿਆ ਛੇਤੀ ਬੁਲਾ ਲਿਆ, 'ਆਖੀਂ ਭਾਬੀ ਸਦਦੀ ਏ।'

ਭੋਲਾ ਦੌੜਦਾ ਹੋਇਆ ਚਲਿਆ ਗਿਆ ਨਰਾਇਣੀ ਪੱਥਰ ਵਾਂਗੂੰ ਬੁਤ ਬਣੀ ਖੜੀ ਰਹੀ। ਥੋੜੇ ਚਿਰ ਪਿੱਛੋਂ ਰਾਮ ਛੋਟੀ ਜਹੀ ਪੋਟਲੀ ਲਮਕਾ ਕੇ ਸਾਹਮਣੇ ਆ ਖੜਾ ਹਇਆ। ਨਰਾਇਣੀ ਚੁਪ ਚਾਪ ਉਹਦਾ ਹੱਥ ਫੜ ਕੇ ਅੰਦਰ ਖਿੱਚ ਕੇ ਲੈ ਗਈ।

ਦੂਜੇ ਦਿਨ ਜਦ ਰਾਮ ਨੂੰ ਰਸੋਈ ਵਿਚ ਵੜਦਿਆਂ ਦੇਖਿਆ ਤਾਂ ਉਹਦੇ ਹੱਥਾਂ ਦੇ ਤੋਤੇ ਉਡ ਗਏ। ਮਾਰੇ ਸ਼ੱਕ ਦੇ ਉਹ ਭਜੀ ੨ ਰਸੋਈ ਵਿਚ ਆਈ। ਕੀ ਵੇਖਿਆ ਕਿ ਸਜੇ ਹੋਏ ਥਾਲ ਦੇ ਸਾਹਮਣੇ ਨਰਾਇਣੀ ਬੈਠੀ ਹੈ। ਰਾਮ