ਇਹ ਸਫ਼ਾ ਪ੍ਰਮਾਣਿਤ ਹੈ
(੧੧੮)
ਰਹੀ ਤੇ ਫੇਰ ਬਾਹਰ ਨੂੰ ਚਲੀ ਗਈ। ਰਾਮ ਉਸੇ ਤਰਾਂ ਛਾਤੀ ਵਿਚ ਮੂੰਹ ਦੇਕੇ ਹੌਲੀ ੨ ਬੋਲਿਆ, ਨਹੀਂ ਭਾਬੀ, ਇਹਨਾਂ ਨੂੰ ਹੁਣ ਏਥੇ ਹੀ ਰਹਿਣ ਦੇ। ਹੁਣ ਮੈਂ ਇਹਨਾਂ ਨੂੰ ਕੁਝ ਨਹੀਂ ਆਖਾਂਗਾ। ਹੁਣ ਮੈਂ ਬੀਬਾ ਬਣ ਗਿਆ ਹਾਂ, ਮੇਨੂੰ 'ਸੁਮਤਿ' ਆ ਗਈ ਹੈ, ਭਾਵੇਂ ਵੇਖ ਲੈਣਾ।
ਨਰਾਇਣੀ ਨੇ ਇਕੋ ਵਾਰੀ ਹੋਰ ਮੂੰਹ ਚੁਕ ਕੇ ਆਪਣੇ ਗਰਮ ਬੁਲ ਰਾਮ ਦੇ ਮੱਥੇ ਤੇ ਰਖਦਿਆਂ ਹੋਇਆ ਆਖਿਆ, 'ਚੰਗਾ ਮੇਰਾ ਬੀਬਾ ਪੁੱਤ ਹੁਣ ਤੂੰ ਰੋਟੀ ਖਾ ਲੈ'। ਇਹਦੇ ਨਾਲ ਹੀ ਨਰਾਇਣੀ ਦਾ ਮੁਰਝਾਇਆ ਹੋਇਆ ਚਿਹਰਾ ਇਕੋ ਵਾਰੀ ਹੀ ਖਿੜ ਪਿਆ।