ਪੰਨਾ:ਅੰਧੇਰੇ ਵਿਚ.pdf/107

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
 

ਸਲੋਚਨਾ

੧.

ਜਦ ਕਿਸੇ ਵਿਚਲੇ ਮੇਲ ਦੇ ਟੱਬਰ ਦਾ ਮੁਖੀਆ ਤਪਦਿੱਕ ਨਾਲ ਮਰ ਜਾਂਦਾ ਹੈ ਤਾਂ ਉਹ ਆਪਣੇ ਨਾਲ ਹੀ ਘਰ ਵਾਲਿਆਂ ਨੂੰ ਵੀ ਮਾਰ ਜਾਂਦਾ ਹੈ। ਸਲੋਚਨਾ ਦੇ ਪਤੀ, 'ਪਤਤ ਪਾਵਨ’ ਵੀ ਏਦਾਂ ਹੀ ਕਰ ਗਏ। ਡੇਢ ਸਾਲ ਦੀ ਲੰਮੀ ਬੀਮਾਰੀ ਪਿਛੋਂ ਬਾਰਸ਼ ਦੇ ਦਿਨਾਂ ਵਿਚ ਉਹ ਇਕ ਦਿਨ ਅਚਨਚੇਤ ਹੀ ਮਰ ਗਏ। ਸਲੋਚਣਾ ਪਤੀ ਦਾ ਦੀਵਾ ਬੱਤੀ ਕਰਵਾ ਕੇ ਜਿਓੁਂ ਉਸ ਪਾਸ ਬੈਠੀ, ਮੁੜ ਨਹੀਂ ਉੱਠੀ। ਜਿਦਾਂ ਓਸ ਦੇ ਪਤੀ ਨੇ ਚੁਪ ਚਾਪ ਸੁਆਸ ਤਿਆਗੇ, ਉਸੇ ਤਰ੍ਹਾਂ ਹੀ ਉਹ ਚੁਪ ਚਾਪ ਉਹਦੇ ਸਿਰਹਾਣੇ ਬੈਠੀ ਰਹੀ। ਕਾਵਾਂ ਰੌਲੀ ਪਾਕੇ ਉਹਨੇ ਗਲੀ ਗੁਆਂਢ ਇੱਕਠਾ ਨਹੀਂ ਕੀਤਾ। ਤੇਰਾਂ ਸਾਲ ਦੀ ਕੁਆਰੀ ਲੜਕੀ ਹੇਮ ਨਲਨੀ ਲਾਗੇ ਹੀ ਸਫ ਵਿਛਾਈ ਸੁੁੱਤੀ ਪਈ ਸੀ, ਉਸ ਨੇ ਇਸ ਨੂੰ ਵੀ ਨਹੀਂ ਜਗਾਇਆ ਉਹ ਉਸੇ ਤਰ੍ਹਾਂ ਸੁਤੀ ਰਹੀ ਤੇ ਉਹਨੂੰ ਪਤਾ ਵੀ ਨ ਲਗ ਸਕਿਆ ਕਿ ਪਿਤਾ ਜੀ ਕਦ ਮਰ ਗਏ।

ਘਰ ਵਿਚ ਕੋਈ ਨੌਕਰ ਨਹੀਂ ! ਦੂਰੋਂ ਨੇੜਿਓਂ ਰਿਸ਼ਤੇਦਾਰ ਨਹੀਂ, ਗਲੀ ਗੁਆਂਢ ਵੀ ਹੌਲੀ ੨ ਅੱਕ ਗਏ