ਪੰਨਾ:ਅੰਧੇਰੇ ਵਿਚ.pdf/109

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੨੧)

ਮਾਂ ਨੇ ਕੁਝ ਰੁਕ ਕੇ ਆਖਿਆ, 'ਅੱਜ ਤਕ ਮੈਂ ਉਸ ਨੂੰ ਭੁਲੀ ਹੋਈ ਸਾਂ ਧੀਏ।'

ਹੇਮ ਬਹੁਤ ਸਿਆਣੀ ਕੁੜੀ ਹੈ, ਉਹ ਉਠ ਕੇ ਖਲੋ ਗਈ। ਕਹਿਣ ਲੱਗੀ, ਨਹੀਂ ਮਾਂ ਦੂਜਿਆਂ ਦੇ ਘਰ ਜਾਣ ਦਾ ਕੋਈ ਲਾਭ ਨਹੀਂ, ਅਸੀਂ ਘਰੇ ਹੀ ਮਿਹਨਤ ਮਜ਼ਦੂਰੀ ਕਰ ਲਿਆ ਕਰਾਂਗੀਆਂ ਪਰ ਘਰ ਛੱਡ ਕੇ ਨਹੀਂ ਜਾਵਾਂਗੀਆਂ। ਮੈਂ ਘਰ ਛੱਡ ਕੇ ਨਹੀ ਜਾਂਵਾਂਗੀ ਮਾਂ।

ਸਲੋਚਨਾ ਨੇ ਕਾਹਲੀ ਪੈ ਕੇ ਆਖਿਆ, ਖਲੋ ਨਾ ਧੀਏ ਧੁੱਪ ਚੜ੍ਹ ਰਹੀ ਹੈ।

ਜਾਂਦਿਆਂ ਹੋਇਆਂ ਕਿਹਾ, ਉਹਨਾਂ ਤੈਨੂੰ ਐਨਾਂ ਪੜਾਇਆ ਲਿਖਾਇਆ, ਉਹਨਾਂ ਦੀ ਕੀਤੀ ਕਤਰੀ ਤੇ ਤੂੰ ਪਾਣੀ ਨ ਫੇਰ। ਇਹ ਤਾਂ ਠੀਕ ਹੈ ਕਿ ਅਸੀਂ ਮਾਵਾਂ ਧੀਆਂ ਘਰ ਬੈਠੀਆਂ ਰੋਟੀ ਟੁੱਕ ਖਾਂਦੀਆਂ ਰਹਾਂਗੀਆਂ, ਪਰ ਮੈਂ ਤੇਰਾ ਵਿਆਹ ਕਿੱਦਾਂ ਕਰਾਂਗੀ?

ਹੇਮ ਨੇ ਆਖਿਆ, 'ਨਹੀਂ ਤਾਂ ਨਾ ਸਹੀ, ਵਿਆਹ ਕੀ ਲੋੜ ਹੈ।'

ਜਾਤ ਬਰਾਦਰੀ ਵਾਲੇ ਕੀ ਆਖਣਗੇ, ਬ੍ਰਾਦਰੀ ਵਿਚੋਂ ਨ ਛੇਕ ਦੇਣਗੇ?

ਹੇਮ ਨੇ ਆਖਿਆ, 'ਜ਼ਾਤ ਦਾ ਕੀ ਕਰਨਾ ਹੈ। ਅਸੀਂ ਦੋਵੇਂ ਮਾਵਾਂ ਧੀਆਂ ਰਹਾਂਗੀਆਂ, ਮਿਹਨਤ ਮਜ਼ਦੂਰੀ ਕਰਕੇ ਢਿਡ ਭਰ ਲਿਆ ਕਰਾਂਗੀਆਂ। ਸਾਡੀ ਜ਼ਾਤ ਦਾ ਕੀ ਹੈ, ਰਹਿ ਗਈ ਤਾਂ ਕੀ ਜੇ ਚਲੀ ਗਈ ਤਾਂ ਕੀ? ਦੁਨੀਆਂ ਵਿਚ ਹੋਰ ਵੀ ਤਾਂ ਕਈ ਜ਼ਾਤਾਂ ਹਨ। ਲੜਕੀ ਦਾ ਵਿਆਹ