ਇਹ ਸਫ਼ਾ ਪ੍ਰਮਾਣਿਤ ਹੈ
(੧੨੩)
'ਸਟੇਸ਼ਣ ਜਾਣ ਦਾ ਕੋਈ ਹੋਰ ਰਾਹ ਨਹੀਂ ਹੈ, ਮਾਂ ਜੀ ?'
ਮੰਦਰ ਦੇ ਪਿਛਲੇ ਪਾਸਿਓਂ ਦੀ ਇਕ ਗਲ ਹੈ ਜੋ ਸਿਧੀ ਸਟੇਸ਼ਨ ਤਕ ਚਲੀ ਜਾਂਦੀ ਹੈ, ਵਿਧਵਾ ਨੇ ਗਲੀ ਵਲ ਸੈਨਤ ਕਰਕੇ ਆਖਿਆ। ਇਹ ਗਲੀ ਬ੍ਰਹਿਮਣਾਂ ਦੇ ਘਰਾਂ ਤੋਂ ਸਿਧੀ ਸਟੇਸ਼ਨ ਤੱਕ ਗਈ ਹੈ। ਇਸੇ ਰਾਹ ਤੁਰੀ ਜਾਹ, ਰੇਲ ਦੀ ਪਟੜੀ ਦੇ ਲਾਗਿਉਂ ੨ ਦੀ ਹੋਕੇ ਖੱਬੇ ਹਥ ਚਲੀ ਜਾਵੀਂ ਸਟੇਸ਼ਨ ਤੇ ਪਹੁੰਚ ਜਾਵੇਂਗੀ। ਜਾਹ ਧੀਏ ਕੋਈ ਡਰ ਨਹੀਂ, ਕੋਈ ਕੁਝ ਨਹੀਂ ਆਖਦਾ।
੨.
'ਅਮਹਰਸਟ' ਸਟਰੀਟ ਤੇ ਗੁਣੇਇੰਦ੍ਰ ਦਾ ਆਲੀਸ਼ਾਨ ਮਕਾਨ ਕਈ ਚਿਰਾਂ ਤੋਂ ਖਾਲੀ ਪਿਆ ਸੀ। ਤੀਜੀ ਛੱਤ ਤੇ ਉਹ ਇਕ ਕਮਰੇ ਵਿਚ ਆਪ ਸੌਂਦਾ ਹੈ। ਇਕ ਕਮਰਾ ਉਸਦੇ ਪੜ੍ਹਨ ਲਿਖਣ ਦਾ ਹੈ। ਬਾਕੀ ਸਾਰੇ ਕਮਰੇ ਖਾਲੀ ਪਏ ਹਨ। ਬਾਕੀ ਦੇ ਇਕ ਕਮਰੇ ਵਿਚ ਹਮੇਸ਼ਾਂ ਤੋਂ ਦੋ ਚੌਕੀ ਦਾਰ ਰਹਿੰਦੇ ਹਨ।
ਗੁਣੇਇੰਦ੍ਰ ਦੇ ਪਿਤਾ ਲੋਹੇ ਦਾ ਕੰਮ ਕਰਦੇ ਸਨ। ਮਰਨ ਲਗਿਆਂ ਉਹ ਐਨੀਆਂ ਨੀਹਾਂ ਪੋਲੀਆਂ ਕਰ ਗਏ ਸਨ ਕਿ ਇਕ ਛੱਡ ਕੇ ਜੇ ਉਹਨਾਂ ਦੇ ਦਸ ਬੱਚੇ ਵੀ ਹੁੰਦੇ ਤਾਂ ਵੀ ਕਿਸੇ ਨੂੰ ਕੋਈ ਕੰਮ ਕਰਨ ਦੀ ਲੋੜ ਨਹੀਂ ਸੀ