ਪੰਨਾ:ਅੰਧੇਰੇ ਵਿਚ.pdf/114

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੨੪)

ਪੈਣੀ। ਪਿਤਾ ਦਾ ਸਾਮਾਨ ਵੇਚ ਕੇ ਜੋ ਰੁਪਇਆ ਆਉਂਦਾ ਸੀ, ਉਸਨੂੰ ਬੈਂਕ ਵਿਚ ਜਮਾ ਕਰਵਾਕੇ ਗੁਣੇਇੰਦ੍ਰ ਮਜ਼ੇ ਨਾਲ ਬੇਫਿਕਰ ਹੋਕੇ ਵਕੀਲੀ ਕਰ ਰਿਹਾ ਸੀ। ਦਿਨ ਦੇ ਦਸ ਵਜੇ ਸਨ ਤੇ ਉਹ ਬੈਠਾ ਹੋਇਆ ਕਿਤਾਬ ਪੜ੍ਹ ਰਿਹਾ ਸੀ। ਨੌਕਰ ਨੇ ਆ ਕੇ ਆਖਿਆ, “ਬਾਬੂ ਜੀ ਨਹਾਉਣ ਦਾ ਵਕਤ ਹੋ ਗਿਆ ਹੈ।'

ਆਉਂਦਾ ਹਾਂ, ਆਖ ਕੇ ਉਹ ਫੇਰ ਕਿਤਾਬ ਪੜ੍ਹਨ ਲੱਗ ਪਿਆ। ਨੌਕਰ ਫੇਰ ਆਇਆ, ਕਹਿਣ ਲੱਗਾ ਦੋ ਇਸਤਰੀਆਂ ਆਈਆਂ ਹਨ ਤੁਹਾਡੇ ਨਾਲ ਗੱਲ ਬਾਤ ਕਰਨਾ ਚਾਹੁੰਦੀਆਂ ਹਨ।

ਗੁਣੇਇੰਦ੍ਰ ਬੜਾ ਹੈਰਾਨ ਹੋਇਆ, ਕਿਤਾਬ ਤੋਂ ਸਿਰ ਚੁੱਕ ਕੇ ਆਖਿਆ, ਮੇਰੇ ਨਾਲ? ਜੀ ਹਾਂ ਬਾਬੂ ਜੀ ਤੁਹਾਡੇ ਨਾਲ ਤੁਹਾਡੀ......'

ਗਲ ਅੱਜੇ ਵਿੱਚ ਸੀ ਕਿ ਸਲੋਚਨਾ ਕਮਰੇ ਵਿੱਚ ਆ ਗਈ। ਗੁਣੇਇੰਦ੍ਰ ਕਿਤਾਬ ਬੰਦ ਕਰਕੇ ਖੜਾ ਹੋਗਿਆ।

ਸਲੋਚਨ ਨੇ ਨੌਕਰ ਨੂੰ ਆਖਿਆ, 'ਜਾਹ ਤੂੰ ਆਪਣਾ ਕੰਮ ਕਰ।'

ਨੌਕਰ ਦੇ ਚਲੇ ਜਾਣ ਪਿਛੋਂ ਸਲੋਚਨਾ ਨੇ ਕਿਹਾ, 'ਕਾਕਾ ਤੇਰੇ ਪਿਤਾ ਜੀ ਕਿਥੇ ਹਨ?'

ਗੁਣੇਇੰਦ੍ਰ ਚੁਪ ਚਾਪ ਵੇਖਦਾ ਰਹਿ ਗਿਆ ਕੋਈ ਜੁਵਾਬ ਨ ਦੇ ਸਕਿਆ।

ਸਲੋਚਨਾ ਨੇ ਜ਼ਰਾ ਹੱਸ ਕੇ ਆਖਿਆ, ਬਚਾ ਮੇਰਾ ਮੂੰਹ ਵੇਖ ਕੇ ਤੂੰ ਨਹੀਂ ਪਛਾਣ ਸਕੇਂਗਾ। ਲਗ ਪਗ ਬਾਰਾਂ