ਪੰਨਾ:ਅੰਧੇਰੇ ਵਿਚ.pdf/115

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੨੫)

ਸਾਲ ਪਹਿਲਾਂ ਤੁਹਾਡੇ ਸਾਹਮਣੇ ਵਾਲੇ ਮਕਾਨ ਵਿਚ ਅਸੀਂ ਰਹਿੰਦੇ ਹੁੰਦੇ ਸਾਂ। ਜਿਸ ਸਾਲ ਤੇਰਾ ਜਨੇਊ ਹੋਇਆ ਸੀ ਅਸੀਂ ਦੇਸ ਨੂੰ ਚਲੇ ਗਏ ਸੀ। ਤੇਰੇ ਪਿਤਾ ਜੀ ਹੱਟੀ ਤੇ ਗਏ ਹਨ?

ਗੁਣੇਇੰਦ੍ਰ ਨੇ ਕਿਹਾ, 'ਪਿਤਾ ਜੀ ਨੂੰ ਮਰੇ ਤਾਂ ਤਿੰਨ ਸਾਲ ਹੋ ਗਏ ਹਨ।'

‘ਹੇ ਭਗਵਾਨ! ਉਹ ਸੁਰਗਵਾਸ ਹੋ ਗਏ! ਤੁਹਾਡੀ ਭੂਆ ਜੀ?

'ਉਹ ਵੀ ਨਹੀਂ ਰਹੀ? ਉਹ ਤਾਂ ਉਹਨਾਂ ਨਾਲੋਂ ਵੀ ਪਹਿਲਾਂ ਤੁਰ ਗਈ ਹੈ।'

ਸਲੋਚਨਾ ਨੇ ਹੌਕਾ ਲੈਕੇ ਆਖਿਆ, ਬਸ ਇਕ ਮੈਂ ਹੀ ਰਹਿ ਗਈ, ਬਾਕੀ ਸਭ ਤੁਰ ਗਏ। ਜਦੋਂ ਤੁਹਾਡੀ ਮਾਂ ਮਰੀ ਸੀ, ਓਦੋਂ ਤੁਸੀਂ ਤਿੰਨ ਸਾਲ ਦੇ ਸੀ ਉਸਦੇ ਪਿਛੋਂ ਮੈਂ ਹੀ ਤੁਹਾਨੂੰ ਪਾਲਿਆ ਪੋਸਿਆ ਸੀ। ਕਿਉਂ ਗੁਣੀ ਤੂੰ ਆਪਣੀ ਮਾਸੀ ਨੂੰ ਬਿਲਕੁਲ ਭੁੱਲ ਗਿਆ ਏਂ?

ਗੁਣੇਇੰਦ੍ਰ ਨੇ ਉਸੇ ਵੇਲੇ ਮੱਥਾ ਟੇਕਿਆ ਤੇ ਪੈਰਾਂ ਦੀ ਮਿੱਟੀ ਲੈ ਕੇ ਮੱਥੇ ਨੂੰ ਲਾਈ ਤੇ ਫੇਰ, ਆਖਿਆ ਮਾਸੀ ਜੀ ਤੁਸੀਂ ਹੋ?

ਸਲੋਚਨਾ ਨੇ ਹੱਥ ਲੰਮਾ ਕਰਕੇ ਉਸਦੀ ਠੋਡੀ ਨੂੰ ਛੂਹਿਆ ਅਤੇ ਉਂਗਲੀਆਂ ਨੂੰ ਚੁੰਮ ਕੇ ਆਖਿਆ, 'ਹਾਂ ਬੇਟਾ ਮੈਂ ਤੇਰੀ ਮਾਸੀ ਹਾਂ।'

ਗੁਣੇਇੰਦ੍ਰ ਨੇ ਇਸ਼ਾਰਾ ਕਰਦੇ ਹੋਏ ਨੇ ਕਿਹਾ, ਥਹਿ ਜਾਓ ਮਾਸੀ ਜੀ?