ਪੰਨਾ:ਅੰਧੇਰੇ ਵਿਚ.pdf/117

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੨੭)

ਲਗ ਪਏ। ਗੁਣੇਇੰਦ੍ਰ ਦੀਆਂ ਅੱਖਾਂ ਵੀ ਭਰ ਆਈਆਂ, ਉਸਨੇ ਭਰੇ ਹੋਏ ਗਲੇ ਨਾਲ ਆਖਿਆਂ, 'ਲੜਕਾ ਮਾਂ ਨੂੰ ਪਹਿਨਣ ਖਾਣ ਨੂੰ ਵੀ ਨਹੀਂ ਦੇਵੇਗਾ? ਤੂੰ ਇਹ ਕੀ ਸੋਚ ਕੇ ਆਈ ਏਂ ਮਾਂ?

ਸਲੋਚਨਾ ਨੇ ਪੱਲੇ ਨਾਲ ਅੱਖਾਂ ਪੂੰਝਦੀ ਹੋਈ ਨੇ ਕਿਹਾ, 'ਨਹੀਂ ਬੱਚਾ ਇਹ ਖਿਆਲ ਹੁੰਦਾ ਤਾਂ ਐਨੀ ਔਖੀ ਹੋ ਕੇ ਵੀ ਇਥੇ ਨ ਆਉਂਦੀ। ਤੈਨੂੰ ਗਿੱਠ ਕੁ ਜਿੱਨਾਂ ਛਡ ਗਈ ਸਾਂ। ਐਨੇ ਚਿਰ ਪਿਛੋਂ ਵੀ ਤੈਨੂੰ ਨਹੀਂ ਭੁੱਲਾ, ਸਕੀ ਤੇ ਔਖੇ ਦਿਨ ਕੱਟਣ ਲਈ ਏਧਰ ਉਠ ਭੱਜੀ ਹਾਂ। ਇਹਦੇ ਬਿਨਾਂ ਇਕ ਗਲ ਹੋਰ ਵੀ ਹੈ, ਮੇਰੀ ਬੱਚੀ ਹੇਮ ਨਲਨੀ ਤੇਰੀ ਭੈਣ ਹੀ ਸਮਝ, ਮੇਰੇ ਨਾਲੋਂ ਵੀ ਵੱਧ ਨਿਰਾਸਰੀ ਹੈ। ਉਹ ਵਰ ਘਰ ਜੋਗੀ ਤੇ ਹੋ ਗਈ ਹੈ ਪਰ ਮੈਂ ਹਾਲੇ ਤਕ ਉਹਦੇ ਹੱਥ ਪੀਲੇ ਨਹੀਂ ਕਰਵਾ ਸੱਕੀ, ਇਸ ਕੰਮ ਵਾਸਤੇ ਵੀ ਤੈਨੂੰ ਹੀ ਖੇਚਲ ਕਰਨੀ ਪਵੇਗੀ।

ਮਾਂ ਉਹਨੂੰ ਨਾਲ ਕਿਉਂ ਨਹੀਂ ਲੈ ਆਈ?

ਸਲੋਚਨਾ ਨੇ ਆਖਿਆ ਨਾਲ ਤਾਂ ਲੈ ਆਈ ਹਾਂ, ਪਰ ਬਾਹਰ ਖਲ੍ਹਿਆਰ ਆਈ ਹਾਂ। ਉਹ ਕੁਝ ਅਭਮਾਨਣੀ ਹੈ, ਏਸ ਕਰਕੇ ਉਤੇ ਨਹੀਂ ਲਿਆਂਦੀ ਕਿ ਪਹਿਲਾਂ ਤੁਹਾਡੇ ਮੂੰਹ ਦੀ ਸੁੰਘ ਲਵਾਂ!

ਗੁਣਇੰਦ੍ਰ ਨੇ ਜ਼ੋਰ ਨਾਲ ਨੌਕਰ ਨੂੰ ਅਵਾਜ਼ ਮਾਰ ਕੇ ਆਖਿਆ, ਇਥੇ ਥੱਲੇ ਹੇਮ ਨਲਨੀ ਬੈਠੀ ਹੈ ਉਹਨੂੰ ਨਾਲ ਲੈ ਆ।

ਸੋਲੋਚਨ ਨੇ ਆਖਿਆ, ਉਹਦੇ ਵਿਆਹ ਤੇ ਜੋ