ਸਮੱਗਰੀ 'ਤੇ ਜਾਓ

ਪੰਨਾ:ਅੰਧੇਰੇ ਵਿਚ.pdf/118

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਬਹਿ ਗਈ। ਥੋੜੇ ਚਿਰ ਪਿਛੋਂ ਲੰਮਾ ਸਾਹ ਲੈਕੇ ਬੋਲੀ..ਪਤਾ ਨਹੀਂ ਲੋਕਾਂ ਨੂੰ ਕਿਉਂ ਊਤ ਪਤਾਂਗ ਗੱਲਾਂ ਸੁਝਦੀਆਂ ਰਹਿੰਦੀਆਂ ਹਨ।

ਗੁਣੇਇੰਦ੍ਰ ਨੇ ਮੁਸਕਰਾ ਕੇ ਆਇਆ,ਊਟ-ਪਟਾਂਗ ਗੱਲਾਂ ਦੀ ਬਾਬਤ ਫੇਰ ਸੋਚ ਵਿਚਾਰ ਹੁੰਦੀ ਰਹੇਗੀ। ਹਾਂ ਹੁਣ ਤੁਸੀਂ ਰਸੋਈ ਵਿਚ ਚਲੋ।


੩.

ਜਿੱਦਾਂ ਕੋਈ ਕੱਚੇ ਚੌਲਾਂ ਦੀ ਰਿੰਨ੍ਹੀ ਹੋਈ ਤੌੜੀ ਚੁਰਾਹੇ ਵਿਚ ਸੁਟ ਕੇ ਚਲਿਆ ਜਾਂਦਾ ਹੈ ਤੇ ਮੁੜ ਕੇ ਨਹੀਂ ਵੇਖਦਾ ਕਿ ਤੌੜੀ ਟੁੱਟ ਗਈ ਹੈ ਜਾਂ ਬਚ ਗਈ ਹੈ, ਠੀਕ ਏਸੇ ਤਰ੍ਹਾਂ ਸੌ ਵਿਚੋਂ ਨੜਿੰਨਵੇਂ ਆਦਮੀ ਸੁਰਸਤੀ ਤੋਂ ਆਪਣਾ ਕੰਮ ਲੈਕੇ ਉਹਨੂੰ ਚੁਰਾਹੇ ਵਿਚ ਸੁਟ ਦਿੰਦੇ ਹਨ ਤੇ ਮੁੜਕੇ ਪਤਾ ਨਹੀਂ ਲੈਂਦੇ। ਪਰ ਗੁਣੇਇੰਦ੍ਰ ਉਹਨਾਂ ਨੜਿੰਨਵਿਆਂ ਵਿਚੋਂ ਨਹੀਂ ਸੀ। ਉਹ ਸੌ ਵਿਚੋਂ ਇਕ ਹੀ ਸੀ ਜਿਸਦੇ ਦਿਲ ਅੰਦਰ ਸੁਰੱਸਤੀ ਦੀ ਜੋ ਸ਼ਰਧਾ ਮੁੱਢ ਤੋਂ ਸੀ, ਹੁਣ ਵਕੀਲ ਬਣਨ ਦੇ ਵੀ ਉਹ ਉਸੇ ਤਰ੍ਹਾਂ ਸ਼ਰਧਾ ਨਾਲ ਸੁਰੱਸਤੀ ਦੀ ਪੂਜਾ ਕਰ ਰਿਹਾ ਸੀ। ਇਹੋ ਵਜ੍ਹਾ ਸੀ ਕਿ ਉਹਦਾ ਘਰ ਲਛਮੀ ਨਾਲ ਬੂਥਿਆ ਪਿਆ ਸੀ।

ਉਸਦਾ ਪੁਸਤਕਾਲਯ, 'ਲਾਇਬ੍ਰੇਰੀ' ਰੂਮ ਕਿਤਾਬਾਂ ਨਾਲ ਭਰਿਆ ਪਿਆ ਸੀ। ਇਸੇ ਥਾਂ ਹੀ ਹੇਮ ਨਲਨੀ ਨੂੰ ਆਸਰਾ ਮਿਲਿਆ। ਗੁਣੇਇੰਦ੍ਰ ਆਪਣੀ ਕਸੇ ਵੀ ਚੀਜ਼ ਨੂੰ ਬਣਾ ਸੁਆਰਕੇ ਥਾਂ ਸਿਰ ਰਖਣ ਨਹੀਂ ਸੀ ਗਿੱਝਾ ਹੋਇਆ।