ਪੰਨਾ:ਅੰਧੇਰੇ ਵਿਚ.pdf/122

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
(੧੩੪)

ਹੋ ਗਈ ਹੈ।

ਗੁਣੇਇੰਦ੍ਰ ਨੇ ਆਖਿਆ 'ਤੁਸੀਂ ਇਹਦਾ ਭੋਰਾ ਫਿਕਰ ਨ ਕਰੋ। ਪਹਿਲਾਂ ਕੋਈ ਚੰਗਾ ਜਿਹਾ ਵਰ ਘਰ ਤਾਂ ਵੇਖਣਾ ਹੀ ਪਵੇਗਾ, ਹੱਥ ਪੈਰ ਬੰਨ੍ਹਕੇ ਖੂਹ ਵਿਚ ਤਾਂ ਨਹੀਂ ਸੁੱਟੀ ਜਾ ਸਕਦੀ?'

ਸਲੋਚਨਾ ਨੇ ਲੰਮਾ ਸਾਰਾ ਹੌਕਾਂ ਲੈਕੇ ਆਖਿਆ, ਚੰਗਾ ਮਾੜਾ ਇਹਦੀ ਕਿਸਮਤ। ਜਿਥੋਂ ਤਕ ਹੋ ਸਕਿਆ ਅਸੀਂ ਆਪਣੀ ਵਾਹ ਲਾਵਾਂਗੇ, ਅਗੇ ਰੱਬ ਦੀਆਂ ਰੱਬ ਜਾਣੇ।

ਇਹ ਤਾਂ ਠੀਕ ਹੈ, ਆਖਦਾ ਹੋਇਆ ਉਹ ਉਠ ਕੇ ਚਲਿਆ ਗਿਆ। ਉਸਦੀਆਂ ਅੱਖਾਂ ਅੱਗੇ ਇਕ ਕਾਲਾ ਜਿਹਾ ਪਰਛਾਵਾਂ ਆਕੇ ਲੰਘ ਗਿਆ ਸਲੋਚਨਾ ਨੇ ਉਹਨੂੰ ਵੇਖਕੇ ਇਕ ਠੰਢਾ ਜਿਹਾ ਸਾਹ ਲਿਆ ਤੇ ਆਪਣੇ ਕੰਮ ਜਾ ਲੱਗੀ, ਮਨ ਹੀ ਮਨ ਵਿਚ ਆਖਣ ਲੱਗੀ ਇਹ ਚੰਗਾ ਨਹੀਂ ਹੋ ਰਿਹਾ ਜਿੰਨੀ ਛੇਤੀ ਹੋ ਸੱਕੇ ਇਸਦਾ ਵਿਆਹ ਕਰ ਦੇਣਾ ਠੀਕ ਰਹੇਗਾ।

ਕਈਆਂ ਦਿਨਾਂ ਪਿੱਛੋਂ ਹੇਮ ਨੇ ਕਮਰੇ ਵਿਚ ਵੜਦਿਆਂ ਕਿਹਾ, 'ਅਜੇ ਤਕ ਸੁਤੇ ਪਏ ਹੋ ਕਪੜੇ ਨਹੀਂ ਪਾਏ, ਉਠੋਗੇ ਨਹੀਂ, ਕਿੰਨਾ ਦਿਨ ਚੜ੍ਹ ਆਇਆ ਹੈ?'

ਗੁਣੇਇੰਦ੍ਰ ਚੁਪ ਚਾਪ ਬਿਸਤਰੇ ਤੇ ਪਿਆ ਹੇਮ ਵਲ ਵੇਖਦਾ ਰਿਹਾ। ਹੇਮ ਨੇ ਅਲਮਾਰੀ ਦੇ ਕੋਲ ਜਾਕੇ ਖੱਟ ਕਰਦੀ ਅਲਮਾਰੀ ਖੋਲ੍ਹੀ ਤੇ ਮੁਠ ਸਾਰੇ ਨੋਟ ਤੇ ਰੁਪੈ ਆਪਣੇ ਪਲੇ ਬੰਨ ਲਏ। ਫੇਰ ਚਾਬੀ ਬੰਦ ਕਰਕੇ ਆਖਿਆ