(੧੩੫)
ਆਖਿਆ, ਹਥ ਜੁੜਾ ਲਓ ਭਰਾ ਜੀ, ਚਿਰ ਨ ਕਰੋ। ਦੁਕਾਨ ਬੰਦ ਹੋ ਜਾਇਗੀ।
ਗੁਣੇਇੰਦ੍ਰ ਨੇ ਉਹਦੀ ਪੁਸ਼ਾਕ ਵੇਖਕੇ ਅੰਦਾਜ਼ਾ ਤਾਂ ਲਾ ਲਿਆ ਸੀ, ਫੇਰ ਵੀ ਪੁਛਿਆ ਕਿੱਥੇ ਜਾਣਾ ਪਏਗਾ?
ਹੇਮ ਨੇ ਕਾਹਲੀ ਪੈ ਕੇ ਆਖਿਆ, ਵਾਹ ਘੰਟਾ ਪਹਿਲਾਂ ਗੱਡੀ ਤਿਆਰ ਕਰਨ ਲਈ ਆਖਿਆ ਸੀ, ਹੁਣ ਆਖਦੇ ਹੋ ਕਿੱਥੇ ਜਾਣਾ ਹੈ?
ਗੁਣੇਇੰਦ੍ਰ ਨੇ ਆਖਿਆ, 'ਜਾਣ ਦਾ ਪਤਾ ਤਾਂ ਗੱਡੀ ਵਾਲੇ ਨੂੰ ਹੋਵੇਗਾ, ਮੈਂ ਗੱਡੀ ਵਾਲਾ ਨਹੀਂ ਮੈਨੂੰ ਕੀ ਪਤਾ ਹੈ ਕਿੱਥੇ ਜਾਣਾ ਹੈ?'
ਹੇਮ ਨੇ ਹੱਸ ਕੇ ਆਖਿਆ, ਤੁਸੀਂ ਗੱਡੀ ਵਾਲੇ ਨਹੀਂ ਮਾਲਕ ਹੋ, ਬਾਬਾ ਛੇਤੀ ਕਰੋ ਚਿਰ ਹੋ ਗਿਆ ਤਾਂ ਹੱਟੀ ਬੰਦ ਹੋ ਜਾਏਗੀ।
ਕਿਹੜੀ ਹੱਟੀ?
ਕਿਤਾਬਾਂ ਦੀ ਹੱਟੀ? ਤੁਹਾਨੂੰ ਮਾਦਨਾ ਨੇ ਨਹੀਂ ਦਸਿਆ? ਮੇਂ ਤਾਂ ਉਹਨਾਂ ਨੂੰ ਕਿਹਾ ਸੀ ਕਿ ਉਹ ਤੁਹਾਨੂੰ ਦੱਸ ਦੇਣ। ਹੁਣੇ ਈ ਬਹੁਤ ਵਧੀਆ ਕਿਤਾਬਾਂ ਛਪ ਕੇ ਆਈਆਂ ਹਨ ਮੈਂ ਉਹਨਾਂ ਦੀ ਇਕ ਫਹਿਰਿਸਤ ਤਿਆਰ ਕਰ ਲਈ ਹੈ।
ਉਹਦੇ ਹੱਥਾਂ ਵਿਚ ਇਕ ਕਾਗਜ਼ ਵੇਖ ਕੇ ਗੁਣੇਇੰਦ੍ਰ ਨੇ ਕਿਹਾ, ਲਿਆਓ ਖਾਂ ਭਈ ਮੈਂ ਫਹਿਰਿਸਤ ਵੇਖਾਂ ਤਾ ਸਹੀ।
'ਨਹੀਂ ਲਿਸਟ ਵੇਖੋਗੇ ਤਾਂ ਸ਼ਾਇਦ ਤੁਸੀਂ ਮੈਨੂੰ