ਪੰਨਾ:ਅੰਧੇਰੇ ਵਿਚ.pdf/124

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੩੬)

ਖਰੀਦਣ ਹੀ ਨ ਦਿਉ।'

ਤੇ ਏਦਾਂ ਮੈਂ ਲੁਕਾ ਕੇ ਖਰੀਦਿਆਂ ਹੋਈਆਂ ਕਿਤਾਬਾਂ ਵੀ ਪੜ੍ਹਨ ਨਹੀਂ ਦੇਣੀਆਂ!

ਹੇਮ ਨੇ ਥੋੜਾ ਚਿਰ ਚੁਪ ਰਹਿਕੇ ਆਖਿਆ, ਚੰਗਾ ਚਲੋ ਰਾਹ ਵਿਚ ਵਿਖਾਵਾਂਗੀ। ਸ਼ਾਮ ਦੇ ਵੇਲੇ ਦੋਵੇਂ ਕਿਤਾਬਾਂ ਖਰੀਦ ਕੇ ਘਰ ਮੁੜੇ। ਸਲੋਚਨਾ ਕਹਿਣ ਲੱਗੀ, ਐਨੀਆਂ ਕਿਤਾਬਾਂ?

ਗੁਣੇਇੰਦ੍ਰ ਨੇ ਕਿਹਾ, ਪਤਾ ਨਹੀਂ ਮਾਂ ਇਹ ਸਾਰੀਆਂ ਹੇਮ ਦੀਆਂ ਕਿਤਾਬਾਂ ਹਨ। ਐਵੇਂ ਵਾਧੂ ਰੁਪੈ ਪੁਟ ਆਈ ਹੈ।

ਸਲੋਚਨਾ ਨੇ ਆਖਿਆ, ਤੁਸਾਂ ਦਿਤੇ ਕਿਉਂ?

ਗੁਣੇਇੰਦ੍ਰ ਨੇ ਕਿਹਾ, ਮੈਂ ਆਪ ਥੋੜੇ ਗਿਣਕੇ ਦਿਤੇ ਹਨ ਚਾਬੀ ਉਸੇ ਕੋਲ ਰਹਿੰਦੀ ਹੈ। ਉਹਨੇ ਆਪਣੇ ਹਥ ਨਾਲ ਰੁਪੈ ਕੱਢ ਲਏ ਹਨ। ਆਪ ਹੀ ਗੱਡੀ ਕਰਾਏ ਤੇ ਲਈ ਤੇ ਜਾਕੇ ਖਰੀਦ ਲਿਆਈ ਮੈਂ ਤਾਂ ਕੇਵਲ ਨਾਲ ਜਾਣ ਦਾ ਚੋਰ ਹਾਂ।

ਹੇਮ ਨੇ ਬਹੁਤ ਸਾਰੀਆਂ ਕਿਤਾਬਾਂ ਨੰਦਾ ਦੇ ਰਾਹੀਂ ਮਾਦਨਾ ਨੂੰ ਭੇਜ ਦਿਤੀਆਂ ਤੇ ਬਾਕੀ ਦੀਆਂ ਉਠਾ ਲੈ ਗਈ। ਸਲੋਚਨਾ ਨੇ ਗੁਣੇਇੰਦ੍ਰ ਨੂੰ ਕਿਹਾ, ਬੱਚਾ ਨਿਆਣੀਆਂ ਨੂੰ ਐਨਾ ਸਿਰੇ ਚਾੜ੍ਹਨਾ ਚੰਗਾ ਨਹੀਂ, ਪਤਾ ਨਹੀਂ ਕਿਹਦੇ ਨਾਲ ਜੋੜ ਜੁੜਨਾ ਹੈ। ਫੇਰ ਔਖੀ ਹੋਵੇਗੀ।

ਗੁਣੇਇੰਦ੍ਰ ਨੇ ਉਤੇ ਲਾਇਬਰੇਰੀ ਦੇ ਕਮਰੇ ਵਿਚ ਜਾ ਕੇ ਵੇਖਿਆ ਕਿ ਹੇਮਾਂ ਬੱਤੀ ਦੇ ਲਾਗੇ ਬੈਠੀ ਪੁਸਤਕਾਂ ਤੇ