ਪੰਨਾ:ਅੰਧੇਰੇ ਵਿਚ.pdf/125

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
(੧੩੭)

ਪਿਛੇ ਗੂੰਦ ਨਾਲ ਨੰਬਰਾਂ ਦੀਆਂ ਚਿਟਾਂ ਲਾ ਰਹੀ ਹੈ। ਆਖਣ ਲੱਗਾ ਮਾਂ ਨੇ ਆਖਿਆ ਹੈ ਤੈਨੂੰ ਐਡਾ ਸਿਰੇ ਚਾੜ੍ਹਨਾ ਠੀਕ ਨਹੀਂ, ਪਤਾ ਨਹੀਂ ਕੀਹਦੇ ਨਾਲ ਵਾਹ ਪਏਗਾ ਤੇ ਫੇਰ ਔਖਿਆਈ ਹੋਵੇਗੀ।

ਹੇਮ ਨੇ ਮੂੰਹ ਮੋੜ ਕੇ ਗੁਸੇ ਨਾਲ ਆਖਿਆ, ਕਿਉਂ ਔਖੀ ਹੋਵਾਂਗੀ। ਜੇ ਤੁਸੀਂ ਮੈਨੂੰ ਕਿਸੇ ਗਰੀਬ ਦੇ ਘਰ ਦੇ ਦਓਗੇ ਤਾਂ ਮੈਂ ਦੂਜੇ ਹੀ ਦਿਨ ਭੱਜ ਆਵਾਂਗੀ।

ਗੁਣੇਇੰਦ੍ਰ ਨੇ ਹੱਸ ਕੇ ਆਖਿਆ, 'ਚੰਗੀ ਗਲ ਹੈ।'

ਹੇਮ ਨੇ ਫੇਰ ਕੋਈ ਮੋੜ ਨ ਮੋੜਿਆ, ਉਹ ਆਪਣਾ ਕੰਮ ਕਰਨ ਲੱਗ ਪਈ। ਗੁਣੇਇੰਦ੍ਰ ਕੁਝ ਚਿਰ ਚੁਪ ਚਾਪ ਉਹਦੇ ਵੱਲ ਵੇਖਦਾ ਰਿਹਾ। ਫੇਰ ਮਾੜਾ ਜਿਹਾ ਹੌਕਾ ਲੈਕੇ ਆਪਣੇ ਕਮਰੇ ਵਿਚ ਚਲਿਆ ਗਿਆ।

ਦੁਰਗਾ ਪੂਜਾ ਦਾ ਤਿਉਹਾਰ ਮੁੱਕ ਗਿਆ। ਦੁਸਹਿਰੇ ਵਾਲੇ ਦਿਨ ਹੇਮ ਗੱਡੀ ਤੇ ਚੜ੍ਹਕੇ ਮੂਰਤੀ ਦਾ ਜਲ ਪ੍ਰਵਾਹ ਕਰਨਾ ਵੇਖਣ ਗਈ। ਘਰ ਆਕੇ ਮਾਂ ਨੂੰ ਮੱਥਾ ਟੇਕਕੇ ਉਤੇ ਚਲੀ ਗਈ। ਉਤੇ ਚੰਦ ਦੀ ਚਾਨਣੀ ਰਾਤ ਵਿਚ ਗੁਣੇਇੰਦ੍ਰ ਇਕੱਲਾ ਟਹਿਲ ਰਿਹਾ ਸੀ। ਹੇਮ ਨੇ ਸਾਹਮਣੇ ਜਾਕੇ ਉਹਦੇ ਪੈਰ ਪੂੰਝ ਕੇ ਉਹਨੂੰ ਪ੍ਰਨਾਮ ਕੀਤਾ ਤੇ ਪੈਰਾਂ ਦੀ ਧੂੜ ਸਿਰ ਤੇ ਲਾਕੇ ਸਾਹਮਣੇ ਖਲੋ ਗਈ ਗੁਣੇਇੰਦ੍ਰ ਕੁਝ ਵੀ ਨ ਬੋਲਿਆ, ਇਕੇ ਟੱਕ ਉਹਦੇ ਮੂੰਹ ਵੱਲ ਵੇਖਦਾ ਰਿਹਾ। ਇਸ ਤੋਂ ਹੇਮ ਕੁਝ ਸ਼ਰਮਾ ਗਈ। ਫੇਰ ਵੀ ਕਹਿਣ ਲੱਗੀ, ਮੈਨੂੰ ਅਸੀਸ ਨਹੀਂ ਦਿੱਤੀ ਭਰਾ ਜੀ?

ਗੁਣੇਇੰਦ੍ਰ ਦੀ ਜਾਗ ਖੁਲ ਗਈ, ਛੇਤੀ ਨਾਲ