ਪੰਨਾ:ਅੰਧੇਰੇ ਵਿਚ.pdf/126

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੩੮)

ਕਹਿਣ ਲੱਗਾ, ਦਿੱਤੀ ਤਾਂ ਹੈ।

ਕਦੋਂ?

'ਮਨ ਹੀ ਮਨ ਵਿੱਚ।'

ਹੇਮ ਨੇ ਹਾਸਾ ਰੋਕ ਕੇ ਆਖਿਆ, ਭਲਾ ਕੀ ਅਸੀਸ ਦਿੱਤੀ ਹੈ?

ਗੁਣੇਇੰਦ੍ਰ ਕੁੜਿਕੀ ਵਿਚ ਫਸ ਗਿਆ ਪਰ ਸਿਆਣਾ ਜਿਹਾ ਬਣਕੇ ਆਖਣ ਲੱਗਾ, ਅਸੀਸ ਦੱਸਣੀ ਨਹੀਂ ਚਾਹੀਦੀ ਨਹੀਂ ਤਾਂ ਉਹਦਾ ਫਲ ਮਾਰਿਆ ਜਾਂਦਾ ਹੈ।

ਹੇਮ ਨੇ ਆਖਿਆ, ਚੰਗਾ ਛੱਡੋ ਇਸ ਗਲ ਨੂੰ, ਤੁਸਾਂ ਮਾਂ ਨੂੰ ਮੱਥਾ ਟੇਕਆ ਹੈ?

'ਮੱਥੇ ਦਾ ਕੀ ਹੈ, ਮੱਥਾ ਤਾਂ ਰੋਜ਼ ਹੀ ਟੇਕਦਾ ਹਾਂ।'

ਹੇਮ ਨੇ ਕਾਹਲੀ ਜਹੀ ਪੈ ਕੇ ਆਖਿਆ ਏਦਾਂ ਨਹੀਂ ਹੋਵੇਗਾ। ਅੱਜ ਦੁਸੈਹਿਰਾ ਹੈ ਜੇ ਦੁਸੈਹਿਰੇ ਦਾ ਪ੍ਰਣਾਮ ਨਾ ਕਰੋਗੇ ਤਾਂ ਮਾਂ ਬੁਰਾ ਮਨਾਏਗੀ।

ਗੁਣੇਇੰਦ੍ਰ ਥਲੇ ਚਲਿਆ ਗਿਆ।

ਲਗ ਭਗ ਅੱਧਾ ਕਤਕ ਲੰਘ ਗਿਆ ਹੋਵੇਗਾ, ਇਕ ਦਿਨ ਹੇਮ ਨੇ ਅਚਾਨਕ ਕਮਰੇ ਵਿਚ ਆ ਕੇ ਕਿਹਾ, ਤੁਸੀਂ ਕਿਸੇ ਹੋਰ ਵਿਸ਼ੇ ਤੇ ਗਲ ਬਾਤ ਨਹੀਂ ਕਰ ਸਕਦੇ? ਜਦੋਂ ਵੇਖੋ ਉਹੋ ਗਲਾਂ, ਮੈਂ ਤੁਹਾਡਾ ਕੀ ਵਿਗਾੜਿਆ ਹੈ? ਇਹ ਆਖਕੇ ਉਹ ਰੋਣ ਲੱਗ ਪਈ।

ਗੁਣੇਇੰਦ੍ਰ ਹੱਕਾ ਬੱਕਾ ਰਹਿ ਗਿਆ। ਕਹਿਣ ਲੱਗੇ ਕੀ ਹੋਇਆ ਹੇਮ?

ਹੇਮ ਨੇ ਰੋਂਦਿਆਂ ਹੋਇਆਂ ਕਿਹਾ, 'ਜਿੱਦਾਂ ਤੁਸੀਂ