ਕੁਝ ਜਾਣਦੇ ਹੀ ਨਹੀਂ।' ਮਾਂ ਆਖ ਰਹੀ ਸੀ ਸ਼ਾਨਤੀ ਪੁਰ ਜਾਂ ਹੋਰ ਕਿਥੇ, ਪਤਾ ਨਹੀਂ ਸਭ ਠੀਕ ਠਾਕ ਹੋ ਗਿਆ ਹੈ, ਪਰ ਮੈਂ ਜੇ ਵਿਆਹ ਨਾ ਕਰਾਂਗੀ ਤਾਂ ਤੁਸੀਂ ਮੇਰੇ ਹੱਥ ਪੈਰ ਬੰਨ੍ਹ ਕੇ ਡੋਲੇ ਵਿਚ ਥੋੜਾ ਪਾ ਦਿਓਗੇ?
ਗੁਣੇਇੰਦ੍ਰ ਹੁਣ ਸਮਝਿਆ ਤੇ ਹੱਸ ਕੇ ਬੋਲਿਆ, ਐਡੀ ਵੱਡੀ ਹੋ ਗਈਏਂ, ਤੇਰਾ ਵਿਆਹ ਨਾ ਕਰੀਏ?
'ਨਾਂ'।
ਇਹ ਕਿਦਾਂ ਹੋ ਸਕਦਾ ਹੈ ਜੇ ਤੇਰਾਂ ਵਿਆਹ ਨਾ ਕਰਾਂਗੇ ਤਾਂ ਬਰਾਦਰੀ ਵਾਲੇ ਬਰਾਦਰੀ ਵਿਚੋਂ ਛੇਕ ਦੇਣਗੇ।
ਤੁਸਾਂ ਵੀ ਤਾਂ ਵਿਆਹ ਨਹੀਂ ਕਰਵਾਇਆ, ਬਰਾਦਰੀ ਵਾਲੇ ਤੁਹਾਨੂੰ ਕਿਉਂ ਨਹੀਂ ਛੇਕ ਦੇਂਦੇ?
ਗੁਣੇਇੰਦ੍ਰ ਨੇ ਆਖਿਆ, 'ਸਾਡੀ ਮਰਦਾਂ ਦੀ ਗੱਲ ਹੋਰ ਹੈ। ਨਾਲੇ ਅਸੀਂ ਬ੍ਰਹਮ ਸਮਾਜੀ ਹੋਏ। ਪਰ ਤੁਹਾਡੀ ਬਰਾਦਰੀ ਵਿਚ ਤਾਂ ਜੇ ਲੜਕੀ ਦਾ ਠੀਕ ਵੇਲੇ ਸਿਰ ਵਿਆਹ ਨਾ ਕੀਤਾ ਜਾਵੇ ਤਾਂ ਬਰਾਦਰੀ ਵਿਚੋਂ ਛੇਕ ਦਿੰਦੇ ਹਨ। ਇਸ ਵਾਸਤੇ......।'
ਹੇਮ ਨੇ ਅੱਖਾਂ ਪੂੰਝਦੀ ਹੋਈ ਨੇ ਆਖਿਆ, ਤੁਸੀਂ ਬੜੇ ਚੰਗੇ ਲੋਕ ਹੋ। ਤੁਹਾਡੇ ਵਿਚ ਆਦਮੀ ਪੁਣਾ ਹੈ। ਇਸੇ ਕਰਕੇ ਤੁਸੀਂ ਆਦਮੀ ਨੂੰ ਏਦਾਂ ਬੰਨ੍ਹ ਕੇ ਨਾ ਮਾਰਦੇ। ਮੈਂ ਏਸ ਘਰ ਨੂੰ ਛਡਕੇ ਕਦੇ ਨਹੀਂ ਜਾਊਂਗੀ ਭਾਵੇਂ ਜਿੰਨਾ ਮਰਜ਼ੀ ਜੇ ਜੋਰ ਲਾ ਲਿਓ।
ਗੁਣੇਇਦ੍ਰ ਨੇ ਉਹਨੂੰ ਠੰਡਿਆਂ ਕਰਨ ਲਈ ਬੜਾ ਹੀ ਮਿੱਠਾ ਜਿਹਾ ਹੋ ਕੇ ਆਖਿਆ ਇਹ ਕਿਤੇ ਬਹੁਤ ਚੰਗਾ