ਪੰਨਾ:ਅੰਧੇਰੇ ਵਿਚ.pdf/13

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੩)

ਬੁਲਾਇਆ। ਸਤੇਂਦ੍ਰ ਲਾਂਭੇ ਚਾਂਭੇ ਵੇਖ ਕੇ ਉਸਦੇ ਪਾਸ ਜਾ ਖੜਾ ਹੋਇਆ। ਉਸ ਨੂੰ ਟੱਡੀਆਂ ਹੋਈਆਂ ਅੱਖਾਂ ਨਾਲ ਦੇਖ ਕੇ ਮਿੱਠੀ ਜਿਹੀ ਆਵਾਜ਼ ਵਿਚ ਆਖਿਆ, 'ਅੱਜ ਮੇਰੀ ਨੌਕਰਿਆਣੀ ਨਹੀਂ ਆਈ ਜੇ ਤੁਸੀ ਮੈਨੂੰ ਥੋੜੀ ਦੂਰ ਤੱਕ ਛਡ ਆਓ ਤਾਂ ਕੀ ਗਲ ਹੈ?' ਹਮੇਸ਼ਾ ਉਹ ਆਪਣੇ ਨਾਲ ਇਕ ਨੌਕਿਰਆਣੀ, ਲੈਕੇ ਆਉਂਦੀ ਹੁੰਦੀ ਸੀ, ਪਰ ਅਜ ਇਕੱਲੀ ਸੀ। ਸਤੇਂਦ੍ਰ ਦੇ ਮਨ ਵਿਚ ਵਿਚਾਰ ਆਈ ਕਿ ਇਹ ਠੀਕ ਨਹੀਂ ਹੈ। ਉਹਨੇ ਚਾਹਿਆ ਵੀ ਜਵਾਬ ਦੇ ਦੇਵੇ, ਪਰ ਹੌਂਸਲਾ ਨ ਪਿਆ। ਸੰਦਰੀ ਉਹਦੇ ਮਨ ਦਾ ਭਾਵ ਸਮਝ ਕੇ ਹੱਸੀ, ਇਹੋ ਜਹੀ ਹੱਸਣੀ ਜਿਸ ਨੂੰ ਆਉਂਦੀ ਹੈ, ਉਸਦੇ ਵਾਸਤੇ ਦੁਨੀਆਂ ਵਿਚ ਕੋਈ ਵੀ ਚੀਜ ਹਾਸਲ ਕਰਨੀ ਮੁਸ਼ਕਲ ਨਹੀਂ। ਸਤੇਂਦ੍ਰ ਛੇਤੀ ਹੀ ਚਲੋ ਆਖ ਕੇ ਉਹਦੇ ਪਿਛੇ ਤੁਰ ਪਿਆ। ਸੁੰਦਰੀ ਨੇ ਦੋ ਚਾਰ ਕਦਮ ਤੁਰ ਕੇ ਆਖਿਆ, ਨੌਕਿਰਆਣੀ ਬੀਮਾਰ ਹੈ। ਉਹ ਆ ਨਹੀਂ ਸਕਦੀ ਮੈਂ ਗੰਗਾ ਜੀ ਦੇ ਇਸ਼ਨਾਨ ਬਿਨਾਂ ਰਹਿ ਨਹੀਂ ਸਕਦੀ, ਤੇ ਮੈਂ ਇਹ ਵੇਖ ਰਹੀ ਹਾਂ ਕਿ ਤੁਹਾਨੂੰ ਵੀ ਇਹ ਖੋਟੀ ਆਦਤ ਪਈ ਹੋਈ ਹੈ।

ਸਤੇਂਦ੍ਰ ਨੇ ਧੀਰਜ ਨਾਲ ਆਖਿਆ,'ਹਾਂ ਜੀ ਮੈਂ ਵੀ ਰੋਜ਼ ਗੰਗਾ ਇਸ਼ਨਾਨ ਕਰਨ ਆਉਂਦਾ ਹਾਂ'।

'ਤੁਸੀਂ ਕਿਥੇ ਰਹਿੰਦੇ ਹੋ?'

'ਮੇਰਾ ਮਕਾਨ ਚੋਰਬਾਗਾਨ' ਵਿਚ ਹੈ।'

'ਮੇਰਾ ਮਕਾਨ ਜੌੜਾ ਸਾਂਕੂ ਵਿਚ ਹੈ। ਤੁਸੀਂ ਮੈਨੂੰ ਪਥਰੀਆ ਘਾਟ ਤਕ ਛਡ ਆਓ ਫੇਰ ਮੈਂ ਆਪੇ ਚਲੀ