ਪੰਨਾ:ਅੰਧੇਰੇ ਵਿਚ.pdf/131

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੪੩)

ਹੇਮ ਨੇ ਜੂਠੀ ਥਾਲੀ ਵਿਚੋਂ ਜੂਠੀ ਬੁਰਕੀ ਮੂੰਹ ਵਿਚ ਪਾਉਦਿਆਂ ਹੋਇਆਂ ਕਿਹਾ ਪ੍ਰੋਸਦਾ ਕਿਉਂ ਨਹੀਂ ਲਾਂਗਰੀਆ? ਗੁਣੀ ਦਾ ਜੂਠਾ ਖਾਣਦੀ ਯੋਗਤਾ ਦੁਨੀਆਂ ਵਿਚ ਕਿਨਿਆਂ ਲੋਕਾਂ ਨੂੰ ਹੈ? ਬੜੇ ਚੰਗ ਭਾਗ ਹੋਣ ਤਾਂ ਗੁਣੀ ਦੀ ਜੂਠ ਖਾਣ ਨੂੰ ਮਿਲੇ।

ਸਲੋਚਣਾ ਹੱਕੀ ਬੱਕੀ ਹੋਕੇ ਕੁੜੀ ਦੇ ਮੂੰਹ ਵੱਲ ਵੇਖ ਦੀ ਰਹੀ। ਲਾਂਗਰੀ ਹੋਰ ਵੀ ਦਾਲ ਭਾਜੀ ਰੋਟੀਆਂ ਆਦਿ ਇਸੇ ਜੂਠੀ ਥਾਲੀ ਵਚ ਪਰੋਸ ਗਿਆ।

ਗੁਣੇਇੰਦ੍ਰ ਬਰਾਂਡੇ ਵਿਚ ਇਕ ਪਾਸੇ ਬੈਠਾ ਹੋਇਆ ਸਭ ਕੁਝ ਸੁਣ ਰਿਹਾ ਸੀ। ਸੁਣਨ ਤੋਂ ਪਿਛੋਂ ਉਸ ਨੇ ਅਖਿਆ, 'ਹੁਣ ਹੇਮ ਦੀ ਜ਼ਾਤ ਗਈ।'

ਹੇਮ ਨਵੀਂ ਕਿਤਾਬ ਪੜ੍ਹਨ ਵਿੱਚ ਮਗਨ ਹੋ ਰਹੀ ਸੀ। ਬਿਨਾਂ ਉਤਾਹਾਂ ਵੇਖੇ ਦੇ ਬੋਲ ਪਈ, 'ਕਿੰਨ ਆਖਿਆ ਏ ਤਹਾਨੂੰ?

'ਆਖਣਦਾ ਕੀ ਹੈ, ਕੋਈ ਆਖੇ, ਜ਼ਾਤ ਤਾਂ ਚਲੀ ਗਈ ਨਾਂ?'

ਹੇਮ ਨੇ ਸਿਰ ਉਤਾਹਾਂ ਚੁੱਕ ਕੇ ਆਖਿਆ, ਕਦੇ ਨਹੀਂ ਕਦੇ ਨਹੀਂ ਤੁਹਾਡੀ ਜੂਠਾ ਖਾਧਿਆਂ ਕਿਸੇ ਦੀ ਜ਼ਾਤ ਨਹੀਂ ਜਾ ਸਕਦੀ ਜਿਨ੍ਹਾਂ ਲੋਕਾਂ ਨੇ ਜਾਤ ਬਣਾਈ ਹੈ ਉਨ੍ਹਾਂ ਦੀ ਵੀ ਨਹੀਂ ਜਾ ਸਕਦੀ।

ਗੁਣੇਇੰਦ੍ਰ ਲਾਗਲੀ ਕੁਰਸੀ ਖਿੱਚ ਕੇ ਬਹਿ ਗਿਆ ਕਹਿਣ ਲੱਗਾ? 'ਭਾਵੇਂ ਕੁਝ ਵੀ ਹੋਵੇ ਤੂੰ ਇਹ ਕੰਮ ਚੰਗਾ ਨਹੀਂ ਕੀਤਾ ਜਿਸਦੀ ਜੋ ਜ਼ਾਤ ਹੈ ਉਸ ਨੂੰ ਮੰਨ ਕੇ ਚਲਣਾ ਚਾਹੀਦਾ ਹੈ। ਇਸ ਤੋਂ ਬਿਨਾਂ ਜ਼ਾਤ ਪਾਤ ਤੋੜਨ ਨਾਲ ਮਾਂ ਨੂੰ ਦੁਖ ਹੁੰਦਾ ਹੈ।

ਹੇਮ ਕੁਝ ਚਿਰ ਚੁਪ ਰਹਿਕੇ ਇਕ ਵਾਰੀ ਹੀ ਬੋਲ ਪਈ, ਇਹਦਾ ਮਤਲਬ ਇਹ ਹੋਇਆ ਕਿ ਤੁਸੀਂ ਸਭ ਨੀਚ ਹੋ। ਤੁਸੀ ਇਹ ਸਭ ਕੁਝ ਆਖਦੇ ਤੇ ਸੁਣਦੇ ਹੋ, ਪਰ