ਮੈਥੋਂ ਇਹ ਨਹੀਂ ਜੇ ਸਹਾਰਿਆ ਜਾਂਦਾ। ਤੁਹਾਡੀ ਥਾਲੀ ਵਿੱਚ ਖਾਣ ਨਾਲ ਮਾਂ ਨੂੰ ਦੁਖ ਹੁੰਦਾ ਹੈ, ਮੈਂ ਮੰਨਦੀ ਹਾਂ ਪਰ ਤੁਹਾਨੂੰ ਸਾਰਿਆਂ ਨਾਲੋਂ ਨੀਵਾਂ ਤੇ ਅਛੂਤ ਮੰਨਣ ਕਰਕੇ-ਵੱਡੀ ਮਾਸੀ-ਤੁਹਾਡੀ ਮਾਂ ਨੂੰ ਵੀ ਤਾਂ ਦੁਖ ਹੁੰਦਾ ਈ ਹੋਵੇਗਾ ਕਿ? ਚੰਗਾ ਤੁਸੀਂ ਹੁਣ ਜਾਓ ਮੈਂ ਕਿਸ ਦੀ ਨਹੀਂ ਸੁਣਨੀ, ਮੈਂ ਪੜ੍ਹਨਾ ਹੈ।
ਇਹ ਆਖਕੇ ਉਹ ਖੋਲੀ ਹੋਈ ਕਿਤਾਬ ਤੇ ਫੇਰ ਝੁਕ ਗਈ ਤੇ ਪੜ੍ਹਨ ਲੱਗ ਪਈ।
ਗੁਣੇਇੰਦ੍ਰ ਕੁਝ ਚਿਰ ਬੈਠਾ ਰਿਹਾ ਫੇਰ ਚੁਪ ਚਾਪ ਉਠ ਕੇ ਚਲਿਆ ਗਿਆ, ਉਸਦੀਆਂ ਅੱਖਾਂ ਅੱਗੋਂ ਜਾਣੀ ਦਾ ਸਾਰੀ ਉਮਰ ਦਾ ਕਾਲਾ ਪਰਦਾ ਹਟ ਗਿਆ।
੪.
ਅਖੀਰ ਨੂੰ ਨਵਦੀਪ ਦੇ ਇਕ ਰਈਸ ਦੇ ਘਰ ਹੇਮ ਦਾ ਵਿਆਹ ਹੋ ਗਿਆ। ਉਹ ਹੁਣ ਗਣੇਇੰਦ੍ਰ ਨੂੰ ਮੱਥਾ ਟੇਕ ਕੇ ਆਪਣੇ ਪਤੀ ਦੇ ਘਰ ਚਲੀ ਗਈ। ਉਥੇ ਉਸਦਾ ਸੱਸ ਸਹੁਰਾ ਨਣਾਨ ਆਦਿ ਕੋਈ ਨਹੀਂ, ਘਰ ਵਿੱਚ ਇੱਕ ਛੋਟਾ ਕੁਆਰਾ ਦੇਉਰ ਤੇ ਇੱਕ ਬੁੱਢੀ ਦਾਦੀ ਹੈ। ਦੇਉਰ ਕਲਕਤੇ ਦੇ ਕਿਸੇ ਕਾਲਜ ਵਿਚ ਪੜ੍ਹਦਾ ਹੈ।
ਕਿਸ਼ੋਰੀ ਬਾਬੂ ਦੀ ਉਮਰ ਛੱਤੀਆਂ ਸਾਲਾਂ ਦੇ ਲਗ ਪਗ ਹੋਵੇਗੀ। ਪਹਿਲੀ ਘਰ ਵਾਲੀ ਦੇ ਮਰ ਜਾਣ ਤੇ ਇਹ ਵੱਡੀ ਉਮਰ ਦੀ ਲੜਕੀ ਦੀ ਤਲਾਸ਼ ਵਿਚ ਸਨ। ਇਸ ਵਾਸਤੇ ਹੀ ਇਹਨਾਂ ਹੇਮ ਨੂੰ ਪਸੰਦ ਕਰ ਲਿਆ ਹੈ। ਵਿਆਹ ਤੋਂ ਬਿਨਾਂ ਪਿਛੋਂ ਉਹਨਾਂ ਸਲੋਚਨਾ ਨੂੰ ਵੀ ਆਪਣੇ ਕੋਲ