ਪੰਨਾ:ਅੰਧੇਰੇ ਵਿਚ.pdf/135

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੪੯)

ਗੁਣੇਇੰਦ੍ਰ ਯਕੋਤਕਿਆਂ ਵਿਚ ਪੈਗਏ, ਪੁਰਾਣੇ ਕੋਚਵਾਨ ਨੂੰ ਗਡੀ ਲੈਕੇ ਸਟੇਸ਼ਨ ਤੇ ਜਾਣ ਲਈ ਆਖ ਦਿੱਤਾ। ਸ਼ਾਮ ਤੋਂ ਪਹਿਲਾਂ ਹੀ ਹੇਮ ਘਰ ਆ ਗਈ। ਨਾਲ ਨੌਕਰ ਨੌਕਰਾਣੀ ਤੇ ਕੁਝ ਜ਼ਰੂਰੀ ਚੀਜ਼ਾਂ ਸਨ। ਹੇਮ ਨੂੰ ਵੇਖਦਿਆਂ ਹੀ ਗੁਣੇਇੰਦ੍ਰ ਸਿਰ ਤੋਂ ਪੈਰਾਂ ਤੱਕ ਕੰਬ ਉਠਿਆ, ਕਹਿਣ ਲਗਾ, ਇਹਕੀ ਪਾਗਲਾਂ ਵਾਲਾ ਵੇਸ ਬਣਾ ਕੇ ਆ ਵੜੀਏਂ?

ਹੇਮ ਨੇ ਜਮੀਨ ਤੇ ਸਿਰ ਰਖ ਕੇ ਮੱਥਾ ਟੇਕਿਆ ਤੇ ਆਖਣ ਲੱਗੀ ਉਤੇ ਚਲੋ ਦਸਦੀ ਹਾਂ। ਉਤੇ ਜਾਕੇ ਟਿਕ ਬਹਿਣ ਪਿਛੋਂ ਉਸਨੇ ਪੁਛਿਆ, ਮਾਂ ਤਾਂ ਮਾਘ ਮਹੀਨੇ ਤੋਂ ਪਹਿਲਾਂ ਆਏਗੀ ਨਹੀਂ।

'ਲਿਖਿਆ ਤਾਂ ਏਦਾਂ ਹੀ ਹੈ?'

ਹਾਂ ਉਹਨਾਂ ਨੂੰ ਤਦੋਂ ਤਕ ਖਬਰ ਦੇਣ ਦੀ ਜ਼ਰੂਰਤ ਨਹੀਂ ਅਰ ਵੇਖੋ ਪਰਮਾਤਮਾਂ ਦੇ ਰੰਗ, ਵੀਰ ਜੀ। ਅਜ ਦੇ ਦਿਨ ਹੀ ਮੈਂ ਇਥੋਂ ਗਈ ਸਾਂ ਤੇ ਠੀਕ ਅੱਜ ਦੇ ਦਿਨ ਮੁੜ ਆਈ ਹਾਂ।

ਗੁਣੇਇੰਦ੍ਰ ਦੀ ਸਮਝ ਵਿਚ ਕੱਖ ਨ ਆਇਆ, ਕਹਿਣ ਲੱਗਾ, ਆ ਕਿਉਂ ਗਈ?

ਹੇਮ ਨੇ ਸਹਿ ਸੁਭਾ ਹੀ ਕਿਹਾ, ਆਉਣਾ ਤਾਂ ਪੈਂਣਾ ਹੀ ਸੀ, ਹੁਣ ਮੈਂ ਉੱਥੇ ਕਿਦਾਂ ਰਹਿ ਸਕਦੀ? ਕੀ ਤੁਸੀ ਮੇਰੀ ਚਿੱਟੀ ਧੋਤੀ ਤੋਂ ਨਹੀਂ ਸਮਝ ਸਕਦੇ? ਪਰਸੋਂ ਸਤਾਰ੍ਹਵੀ ਆਦਿ ਸਭ ਕਿਰਿਆ ਕਰਮ ਕਰਕੇ ਮੈਂ ਆ ਗਈ ਹਾਂ।

ਗੁਣੇਇੰਦ੍ਰ ਸੁੰਨ ਹੋਕੇ ਬਹਿ ਰਿਹਾ। ਕਹਿਣ ਲੱਗਾ, ਉਹਨਾਂ ਨੂੰ ਕੀ ਹੋ ਗਿਆ ਸੀ? ਤੂੰ ਕੋਈ ਖਬਰ ਵੀ ਨ ਭੇਜੀ?

ਹੇਮ ਨੇ ਆਖਿਆ, ਸੁਣਕੇ ਕੀ ਕਰੋਗੇ, ਜੋ ਹੋਣਾ ਸੀ