ਪੰਨਾ:ਅੰਧੇਰੇ ਵਿਚ.pdf/136

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੫੦)

ਸੋ ਹੋ ਗਿਆ। ਤੁਸਾਂ ਸਾਰਿਆਂ, ਆਪਣੀ ਮਰਜ਼ੀ ਨਾਲ ਇਹ ਜੋੜ ਜੋੜਿਆ ਸੀ, ਰੱਬ ਦੀ ਮਰਜ਼ੀ ਉਹਨੇ ਵਿਛੋੜ ਦਿੱਤਾ, ਪਿਛਲੇ ਬੁਧ ਵਾਰ ਉਹਨਾਂ ਨੂੰ ਹੈਜ਼ਾ ਹੋ ਗਿਆ, ਜੋ ਹੋ ਸਕਦਾ ਸੀ ਕੀਤਾ ਗਿਆ, ਪਰ ਕੁਛ ਵੀ ਨ ਹੋ ਸਕਿਆ ਅਗਲੇ ਦਿਨ ਦਸ ਵਜੇ ਉਹ ਪੂਰੇ ਹੋ ਗਏ।

ਗੁਣੇਇੰਦ੍ਰ ਨੇ ਕੁਝ ਚਰ ਪਿਛੋਂ ਲੁਕਾ ਕੇ ਅਥਰੂ ਪੂੰਝ ਸੁਟੇ ਤੇ ਕਹਿਣ ਲਗਾ, ਮਾਂ ਸੁਣ ਕੇ ਕਿਦਾਂ ਬਚੇਗੀ? ਜਿਨੇ ਦਿਨ ਓਹਨੂੰ ਪਤਾ ਨਹੀ ਮਿਲਦਾ ਚੰਗਾ ਹੀ ਹੈ।

'ਕੀ ਕਰੇਗੀ ਵੀਰਾ ਧੀਆਂ ਦੇ ਦੁਖ ਥੋੜੇ ਨਹੀਂ ਹੁੰਦੇ, ਮੈਂ ਪਹਿਲਾਂ ਨਹੀਂ ਸਾਂ ਕਹਿ ਰਹੀ ਕਿ ਵਿਆਹ ਮੈਨੂੰ ਸੌਜਲਦਾ ਨਹੀਂ, ਪਰ ਤੁਸਾਂ ਆਪਣੀ ਹੀ ਪੁਗਾਈ ਤੇ ਮੇਰੀ ਇਕ ਨਾ ਮੰਨੀ। ਹੁਣ ਰੋਣ ਧੋਣ ਦਾ ਕੀ ਰਾਹ, ਰੱਬ ਤੇ ਡੋਰੀ ਸੁਟ ਦਿਉ।

ਹਾਂ ਸੱਚ ਭੁਖ ਲੱਗੀ ਹੋਈ ਤੇ ਥੱਕੀ ਹੋਈ ਵੀ ਹਾਂ ਕੀ ਖਾਵਾਂ? ਰੋਟੀ ਮੈਥੋਂ ਨਹੀਂ ਪਕਾਈ ਜਾਣੀ ਜੇ ਫਲ ਫੁਲ ਮਿਲ ਜਾਣ ਤਾਂ ਅੱਜ ਦਾ ਦਿਨ ਪੂਰਾ ਹੋ ਜਾਏ।

ਗੁਣਇੰਦ੍ਰ ਨੇ ਪੁਛਿਆ, ਸਵੇਰੇ ਕੁਝ ਨਹੀਂ ਖਾਧਾ?

ਨਹੀਂ ਕਿਉਂਕਿ ਜਲਦੀ ਹੀ ਸਟੀਮਰ ਤੇ ਚੜ੍ਹਨਾ ਸੀ।

ਮਾਘ ਤੇ ਅਖੀਰ ਤੇ ਸਲੋਚਨਾ ਵੀ ਆਈ, ਪਰ ਰਾਜ਼ੀ ਹੋਕੇ ਨਹੀਂ। ਜਦ ਘਰ ਆਕੇ ਧੀ ਦਾ ਸਿਰੋਂ ਨੰਗੀ ਹੋ ਜਾਣਾ ਸੁਣਿਆਂ ਤਾਂ ਬਿਲਕੁਲ ਮੰਜੀ ਨਾਲ ਮੰਜੀ ਹੋ ਗਈ। ਧੀ ਦੇ ਰੰਡੀ ਹੋ ਜਾਣ ਦਾ ਦੁਖ ਉਹਨੂੰ ਵਿਚੇ ਵਿਚ ਖਾ ਗਿਆ। ਇਲਾਜ ਤੇ ਸੇਵਾ ਵਲੋਂ ਹੱਦ ਮੁਕਾ ਦਿੱਤੀ ਗਈ ਪਰ ਜਰਾ ਵੀ ਫਰਕ ਨਾ ਪਿਆ। ਇਕ ਦਿਨ ਜਦ