ਪੰਨਾ:ਅੰਧੇਰੇ ਵਿਚ.pdf/14

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
(੧੪)

ਜਾਵਾਂਗੀ। ਤੁਸੀਂ ਵਡੀ ਸੜਕ ਥਾਣੀ ਚਲੇ ਜਾਣਾ।'

'ਚੰਗੀ ਗਲ ਹੈ।'

ਫੇਰ ਕਈ ਚਿਰ ਤਕ ਦੋਹਾਂ ਵਿਚ ਕੋਈ ਗਲ ਨਹੀਂ ਹੋਈ। ਚਿਤ ਪੁਰ ਵਾਲੀ ਸੜਕ ਤੇ ਪਹੁੰਚ ਕੇ ਉਹ ਇਸਤਰੀ ਫੇਰ ਮੁੜ ਕੇ ਖੜੀ ਹੋ ਗਈ ਤੇ ਫੇਰ ਓਹੋ ਹਾਸਾ ਹਸਦੀ ਹੋਈ ਬੋਲੀ, 'ਬੱਸ ਮੇਰਾ ਮਕਾਨ ਲਾਗੇ ਹੀ ਹੈ, ਹੁਣ ਤੁਸੀਂ ਜਾ ਸਕਦੇ ਹੋ, ਨਮਸਕਾਰ।'

ਸਤੇਂਦ੍ਰ ਨਮਸਕਾਰ ਕਰਕੇ ਨੀਵੀਂ ਪਾਈ ਛੇਤੀ ਨਾਲ ਚਲਿਆ ਗਿਆ। ਉਸ ਦਿਨ ਉਸਦੇ ਮਨ ਦੀ ਜੋ ਹਾਲਤ ਰਹੀ ਉਹ ਲਿਖ ਕੇ ਦਸਣੀ ਔਖੀ ਹੈ। ਇਹ ਹਾਲਤ ਓਹੋ ਹੀ ਜਾਣ ਸਕਣਗੇ ਜਿਨ੍ਹਾਂ ਨੂੰ ਉਠਦੀ ਜਵਾਨੀ ਵਿਚ ਹੀ ਕਾਮਦੇਵ ਦਾ ਨਾ ਸਹਾਰਿਆ ਜਾਣ ਵਾਲਾ ਬਾਣ ਸਹਾਰਨਾ ਪਿਆ ਹੈ। ਸਾਰੇ ਲੋਕ ਨਹੀਂ ਸਮਝ ਸਕਦੇ ਕਿ ਇਸ ਹਾਲਤ ਵਿਚ ਕਿਹੋ ਜਹੇ ਨਸ਼ੇ ਅੰਦਰ ਮਸਤ ਹੋਇਆ ਸਭ ਅਕਾਸ਼ ਤੇ ਪਤਾਲ ਕਿਸੇ ਅਨੋਖੇ ਹੀ ਰੰਗ ਵਿਚ ਰੰਗੇ ਹੋਏ ਨਜ਼ਰ ਆਇਆ ਕਰਦੇ ਹਨ। ਇਹ ਸਾਰੀ ਸਮਝ ਆਪਣੀ ਸਾਰੀ ਹੋਸ਼ ਗੁਆਕੇ, ਸਿਰਫ ਚਮਕ ਪੱਥਰ ਵਾਂਗੂੰ ਇਕ ਪਾਸੇ ਹੀ ਖਿੱਚ ਖਾਧਿਆਂ ਆਉਂਦੀ ਹੈ।

ਦੂਸਰੇ ਦਿਨ ਸਤੇਂਦ੍ਰ ਨੇ ਸਵੇਰੇ ਜਾਗ ਕੇ ਵੇਖਿਆ ਕਿ ਧੁੱਪ ਨਿਕਲ ਆਈ ਹੈ। ਇਕ ਠੰਡਾ ਹੌਕਾ, ਪੈਰਾਂ ਤੋਂ ਲੈਕੇ ਸਿਰ ਤਕ ਉਸ ਨੂੰ ਹਲੂਣਦਾ ਹੋਇਆ ਨਿਕਲ ਗਿਆ ਉਹਨੇ ਯਕੀਨ ਕਰ ਲਿਆ ਕਿ ਅਜ ਦਾ ਦਿਨ ਬੇਅਰਥ ਹੀ ਚਲਿਆ ਗਿਆ ਹੈ। ਨੌਕਰ ਸਾਹਮਣਿਓਂ ਜਾ ਰਿਹਾ ਸੀ। ਉਹਨੇ ਖੂਬ