ਪੰਨਾ:ਅੰਧੇਰੇ ਵਿਚ.pdf/15

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੫)

ਡਾਂਟ ਕੇ ਆਖਿਆ, "ਹਰਾਮ ਜ਼ਾਦੇ ਐਨਾਂ ਦਿਨ ਚੜ੍ਹ ਗਿਆ ਹੈ ਤੇ ਮੈਨੂੰ ਜਗਾਇਆ ਕਿਉਂ ਨਹੀਂ? ਤੈਨੂੰ ਇਕ ਰੁਪਿਆ ਜੁਰਮਾਨਾ ਕਰਦਾ ਹਾਂ।"

ਉਸ ਵਿਚਾਰੇ ਦੇ ਹੋਸ਼ ਹਵਾਸ਼ ਗੁੰਮ ਹੋ ਗਏ ਤੇ ਉਹ ਚੁੱਪ ਚਾਪ ਵੇਖਦਾ ਹੋਇਆ ਤੁਰ ਪਿਆ। ਸਤੇਂਦ੍ਰ ਬਿਨਾ ਕੋਈ ਹੋਰ ਕਪੜਾ ਲੈਣ ਦੇ ਹੀ ਗੁਸੇ ਨਾਲ ਘਰੋਂ ਚਲਿਆ ਗਿਆ।

ਬਾਹਰ ਜਾ ਕੇ ਉਸ ਨੇ ਇਕ ਗੱਡੀ ਕਰਾਏ ਲਈ। ਗੱਡੀ ਨੂੰ ਪਥਰੀਆ ਘਾਟ ਥਾਂਣੀ ਹੋ ਕੇ ਜਾਣ ਲਈ ਆਖਿਆ ਤੇ ਆਪ ਲਗ ਪਿਆ ਅੱਖਾਂ ਪਾੜ ਪਾੜ ਕੇ ਚੌਂਹ ਪਾਸੀਂ ਵੇਖਣ। ਜਦ ਉਸ ਨੇ ਗੰਗਾ ਘਾਟ ਤੇ ਜਾ ਕੇ ਵੇਖਿਆ ਤਾਂ ਉਹਦਾ ਸਾਰਾ ਗੁਸਾ ਸ਼ਾਂਤ ਹੋ ਗਿਆ। ਉਸ ਸਮਝ ਲਿਆ ਕਿ ਜਾਣੀ ਦਾ ਮੈਨੂੰ ਸੜਕ ਵਿਚੋਂ ਲਾਲ ਮਿਲ ਗਿਆ ਹੈ।

ਜਿਸ ਵੇਲੇ ਸਤੇਂਦ੍ਰ ਗਡੀਓਂ ਉਤਰਿਆ, ਉਸ ਰੋਜ਼ ਦੀ ਵਾਕਿਫ ਇਸਤਰੀ ਨੇ ਮੁਸਕਰਾ ਕੇ ਆਖਿਆ, 'ਅਜ ਤਾਂ ਤੁਸਾਂ ਬੜਾ ਚਿਰ ਲਾ ਦਿਤਾ ਹੈ। ਮੈਂ ਅੱਧੇ ਘੰਟੇ ਤੋਂ ਇਥੇ ਖਲੋਤੀ ਤੁਹਾਡਾ ਰਾਹ ਵੇਖ ਰਹੀ ਹਾਂ। ਛੇਤੀ ਇਸ਼ਨਾਨ ਕਰ ਲਓ ਅਜੇ ਵੀ ਮੇਰੀ ਨੌਕਰਿਆਣੀ ਨਹੀਂ ਆਈ।'

'ਬਸ ਇਕ ਮਿੰਟ ਹੋਰ ਖਲੋ ਜਾਓ।' ਆਖ ਕੇ ਸਤੇਂਦ੍ਰ ਨਦੀ ਵਿਚ ਉਤਰ ਗਿਆ। ਉਸ ਦਾ ਨੌਕਰ ਪਤਾ ਨਹੀਂ ਕਿੱਥੇ ਚਲਿਆ ਗਿਆ। ਉਹਨੇ ਛੇਤੀ ਛੇਤੀ ਪੰਜ ਸੱਤ ਚੁਬੇ ਲਾ ਕੇ ਬਾਹਰ ਨਿਕਲ ਕੇ ਆਖਿਆ, 'ਮੇਰੀ ਗੱਡੀ ਕਿੱਥੇ ਚਲੀ ਗਈ?'

ਸੁੰਦਰੀ ਨੇ ਆਖਿਆ, 'ਮੈਂ ਉਹਨੂੰ ਕਿਰਾਇਆ ਦੇ ਕੇ