ਸਮੱਗਰੀ 'ਤੇ ਜਾਓ

ਪੰਨਾ:ਅੰਧੇਰੇ ਵਿਚ.pdf/17

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



(੧੭)

ਆਖਿਆ, 'ਗੱਡੀ ਦਾ ਕਿਰਾਇਆ?' ਸੁੰਦਰੀ ਮੁੜ ਕੇ ਖਲੋ ਗਈ ਤੇ ਹੌਲੀ ਜਹੀ ਮਿੱਠੀ ਅਵਾਜ਼ ਵਿਚ ਆਖਣ ਲੱਗੀ, 'ਇਹ ਸਭ ਤੁਹਾਡਾ ਹੀ ਦਿੱਤਾ ਹੋਇਆ ਤਾਂ ਹੈ।'

ਸਤੇਂਦ੍ਰ ਨੇ ਇਸ ਇਸ਼ਾਰੇ ਨੂੰ ਨਾ ਸਮਝ ਕੇ ਆਖਿਆ 'ਮੇਰਾ ਦਿਤਾ ਹੋਇਆ ਕਿਦਾਂ?'

'ਮੇਰੇ ਕੋਲ ਹੁਣ ਕੁਝ ਆਪਣਾ ਹੈ ਈ ਨਹੀਂ। ਜੋ ਕੁਝ ਮੇਰੇ ਕੋਲ ਸੀ ਉਹ ਤਾਂ ਤੁਸਾਂ ਪਹਿਲੋਂ ਹੀ ਮੇਰੇ ਪਾਸੋਂ ਡਾਕਾ ਮਾਰ ਕੇ ਖੋਹ ਲਿਆ ਹੈ।'

ਇਹ ਆਖ ਕੇ ਉਸ ਨੇ ਛੇਤੀ ਨਾਲ ਹੀ ਮੂੰਹ ਫੇਰ ਲਿਆ। ਜਾਣੀ ਦੀ ਉਹ ਆਪਣੇ ਬਦੋ ਬਦੀ ਦੇ ਹਾਸੇ ਨੂੰ ਰੋਕ ਰਹੀ ਸੀ।

ਇਹ ਦ੍ਰਿਸ਼ ਸਤੇਂਦ੍ਰ ਨੇ ਨਹੀਂ ਸੀ ਵੇਖਿਆ। ਇਸੇ ਕਰਕੇ ਇਸ ਚੋਰੀ ਦੇ ਨਖਰੇ ਨੇ ਉਸ ਦੇ ਦਿਲ ਨੂੰ ਟੁਕੜੇ ਟੁਕੜੇ ਕਰ ਸੁਟਿਆ ਸੀ। ਉਸ ਦਾ ਜੀ ਕਰਦਾ ਸੀ ਕਿ ਮੈਂ ਇਸ ਵੇਲੇ ਹੀ ਸਭ ਦੇ ਸਾਹਮਣੇ ਹੀ ਇਸ ਦੇ ਮੈਂਹਦੀ ਰੰਗੇ ਹੱਥਾਂ ਨੂੰ ਚੁੰਮ ਲਵਾਂ ਪਰ ਮਾਰੇ ਸ਼ਰਮ ਦੇ ਉਹ ਏਦਾਂ ਨਾ ਕਰ ਸਕਿਆ ਤੇ ਚੁਪ ਚਾਪ ਨੀਵੀਂ ਪਾਈ ਚਲਿਆ ਗਿਆ।

ਸੁੰਦਰੀ ਦੀ ਆਗਿਆ ਨਾਲ ਨੌਕਰਿਆਣੀ ਫੁੱਟ ਪਾਥ ਤੇ ਖਲੋਤੀ ਰਾਹ ਵੇਖ ਰਹੀ ਸੀ। ਉਹ ਪਾਸ ਆਕੇ ਕਹਿਣ ਲੱਗੀ, 'ਤੂੰ ਇਸ ਵਿਚਾਰੇ ਨੂੰ ਕਿਉਂ ਇਸ ਤਰ੍ਹਾਂ ਨਚਾਉਂਦੀ, ਫਿਰਦੀ ਏਂ, ਇਸ ਕੋਲ ਕੁਝ ਹੈ ਵੀ, ਤੈਨੂੰ ਚਾਰ ਪੈਸੇ ਮਿਲ ਵੀ ਜਾਣਗੇ?'

ਸੁੰਦਰੀ ਨੇ ਆਖਿਆ, ਇਹਦਾ ਤਾਂ ਮੈਨੂੰ ਪਤਾ ਨਹੀਂ,