ਪੰਨਾ:ਅੰਧੇਰੇ ਵਿਚ.pdf/18

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਪਰ ਇਹੋ ਜਿਹੇ ਬੇਵਕੂਫਾਂ ਦੀ ਨੱਕ ਵਿਚ ਨਕੇਲ ਪਾ ਕੇ ਮੈਨੂੰ ਭੁਆਂਟਣੀਆਂ ਦੇਣ ਵਿਚ ਬੜਾ ਸੁਆਦ ਆਉਂਦਾ ਹੈ।

ਨੌਕਰਿਆਣੀ ਨੇ ਕੁਝ ਚਿਰ ਹੱਸਦੀ ਹੋਈ ਨੇ ਆਖਿਆ, ਠੀਕ ਹੈ, ਜੋ ਤੂੰ ਚਾਹੇਂ ਕਰ ਸਕਦੀ ਏਂ, ਪਰ ਇਹ ਵੇਖਣ ਨੂੰ ਤਾਂ ਰਾਜੇ ਦਾ ਮੁੰਡਾ ਮਲੂਮ ਹੁੰਦਾ ਹੈ। ਕਿਆ ਸੁਹਣਾ ਚਿਹਰਾ ਮੋਹਰਾ ਹੈ, ਰੰਗ ਵੀ ਕੋਈ ਮਾੜਾ ਨਹੀਂ ਤੇ ਫੇਰ ਤੇਰਾ ਹਾਣ ਪ੍ਰਮਾਨ ਵੀ ਹੈ। ਜੋੜੀ ਚੰਗੀ ਬਣੇਗੀ। ਜਦੋਂ ਤੂੰ ਖਲੋਤੀ ਹੋਈ ਉਹਦੇ ਨਾਲ ਗੱਲ ਕਰ ਰਹੀ ਸਾਏਂ, ਤਾਂ ਇਉਂ ਮਲੂੰਮ ਹੁੰਦਾ ਸੀ ਕਿ ਜਾਣੀ ਦਾ ਗੁਲਾਬ ਦੇ ਦੋ ਫੁਲ ਖਿੜੇ ਹੋਏ ਹਨ।

ਸੁੰਦਰੀ ਨੇ ਆਖਿਆ, "ਚਲ! ਜੇ ਬਹੁਤਾ ਪਸੰਦ ਈ ਤਾਂ ਤੂੰ ਹੀ ਸਾਂਭ ਲਈਂ।" ਪਰ ਨੌਕਰਿਆਣੀ ਵੀ ਕੋਈ ਘੱਟ ਨਹੀਂ ਸੀ ਉਸਨੇ ਜਵਾਬ ਦਿਤਾ, "ਤੂੰ ਇਹ ਦਾਣਾ ਜੀਉਂਦੀ ਜਾਨੇ ਕਿਸੇ ਨੂੰ ਨਹੀਂ ਦੇ ਸਕੇਂਗੀ, ਮੈਂ ਇਹ ਲਿਖ ਦੇਂਦੀ ਹਾਂ।"


(੪.)

"ਗਿਆਨੀਆਂ ਦਾ ਕਹਿਣਾ ਹੈ ਕਿ ਅੱਖੀਂ ਵੇਖੀ ਹੋਈ ਅਨਹੋਣੀ ਘਟਨਾ ਵੀ ਕਿਸੇ ਨੂੰ ਨਹੀਂ ਦਸਣੀ ਚਾਹੀਦੀ।" ਸਬੱਬ ਇਹ ਕਿ ਅਗਿਆਨੀ ਉਸਨੂੰ ਮੰਨਦੇ ਨਹੀਂ। ਇਸੇ ਕਸੂਰ ਕਰ ਕੇ ਵਿਚਾਰੇ ਸੀਮੰਤ ਨੂੰ ਮੜ੍ਹੀਆਂ ਵਿਚ ਡੇਰੇ ਲਾਉਣੇ ਪਏ ਸੀ। ਇਹ ਗੱਲ ਠੀਕ ਹੈ ਕਿ ਉਸ ਦਿਨ ਘਰ ਆਕੇ ਸਤੇਂਦ੍ਰ ਨੇ 'ਟੈਨੀਸਨ' ਦੀਆਂ ਕਵਿਤਾਵਾਂ ਪੜ੍ਹੀਆਂ