ਪੰਨਾ:ਅੰਧੇਰੇ ਵਿਚ.pdf/19

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ(੧੯)

ਸਨ ਤੇ 'ਡਾਨ ਜੁਆਨ' ਦੇ ਬੰਗਲੇ ਦਾ ਉਲਥਾ ਕਰਨ ਬੈਠਾ ਸੀ। ਉਹ ਐਨਾ ਸਿਆਣਾ ਹੋ ਗਿਆ ਸੀ, ਪਰ ਫੇਰ ਵੀ ਪਤਾ ਨਹੀਂ ਸੀ ਲਗਦਾ ਕਿ ਦਿਨ ਦਿਹਾੜੇ ਆਮ ਲੋਕਾਂ ਦੇ ਸਾਹਮਣੇ, ਰਾਹ ਵਿਚ ਇਹ ਪ੍ਰੇਮ ਖੇਡਾਂ ਖੇਡਣ ਵਾਲੀ ਕੌਣ ਹੈ। ਇਹ ਪ੍ਰੇਮ ਲਹਿਰਾਂ ਕਿਉਂ ਵਹਾਈਆਂ ਜਾ ਰਹੀਆਂ ਹਨ? ਇਹਨਾਂ ਪ੍ਰੇਮ ਲਹਿਰਾਂ ਵਿਚ ਗਰਕ ਹੋਣ ਨਾਲ ਉਹਦਾ ਟਿਕਾਣਾ ਕਿਥੇ ਹੈ?

ਦੋ ਦਿਨਾਂ ਪਿਛੋਂ ਜਦ ਦੋਵੇਂ ਜੀ ਇਸ਼ਨਾਨ ਕਰਕੇ ਵਾਪਸ ਆ ਰਹੇ ਸੀ ਤਾਂ ਉਸ ਰੋਜ਼ ਦੀ ਮੇਲਣ ਨੇ ਆਖਿਆ, “ਕਲ ਰਾਤ ਨੂੰ ਮੈਂ ਥੀਏਟਰ ਵੇਖਣ ਗਈ ਸਾਂ, ਵਿਚਾਰੀ ਸਰਲਾ ਦਾ ਦੁਖ ਵੇਖ ਕੇ ਮੇਰੀ ਛਾਤੀ ਫੱੱਟ ਰਹੀ ਸੀ।"

ਸਤੇਂਦ੍ਰ ਨੇ ਸਰਲਾ ਦਾ ਖੇਲ ਨਹੀਂ ਵੇਖਿਆ ਸੀ। ਪਰ ਹਾਂ ਇਸਦਾ ਪਲਾਟ ਜ਼ਰੂਰ ਪੜ੍ਹਿਆ ਸੀ। ਇਸ ਕਰਕੇ ਹੌਲੀ ਜਿਹੀ ਆਖਿਆ ਹਾਂ ਵਿਚਾਰੀ ਬੜੀ ਔਖੀ ਹੋਕੇ ਮਰੀ ਸੀ।

ਉਹਨੂੰ ਹੌਕਾ ਲੈਕੇ ਆਖਿਆ, "ਉਹਨੂੰ ਕਿੱਡਾ ਭਾਰੀ ਦੁਖ ਹੋਇਆ, ਕੋਈ ਹਿਸਾਬ ਨਹੀਂ। ਕੀ ਤੁਸੀਂ ਦਸ ਸਕਦੇ ਹੋ ਕਿ ਸਰਲਾ ਨੇ ਆਪਣੇ ਪਤੀ ਨੂੰ ਕਿਉਂ ਐਨਾ ਚਾਹਿਆ ਤੇ ਉਸਦੀ ਜਿਠਾਣੀ ਕਿਉਂ ਪ੍ਰੇਮ ਨਾ ਕਰ ਸਕੀ?"

ਸਤੇਂਦ੍ਰ ਨੇ ਛੋਟਾ ਜਿਹਾ ਜਵਾਬ ਦਿਤਾ, 'ਆਪਣਾ ਆਪਣਾ ਸੁਭਾ।'

'ਹਾਂ ਇਹੋ ਗਲ ਹੈ। ਵਿਆਹ ਤਾਂ ਸਾਰਿਆਂ ਦੇ ਹੁੰਦੇ ਹਨ, ਪਰ ਕੀ ਸਾਰੇ ਆਪੋ ਵਿਚ ਦੀ ਇਕੋ ਜਿਹਾ ਪਿਆਰ