(੨੧)
ਅੰਤਰਯਾਮੀ ਭਗਵਾਨ ਹੈ। ਪਰ ਪ੍ਰਮਦਾ ਦਾ ਜੀਵਨ ਵੇਖਕੇ ਤਾਂ ਇਹ ਮਲੂਮ ਨਹੀਂ ਹੁੰਦਾ ਕਿ ਉਸ ਦੇ ਵਿਚ ਵੀ ਭਗਵਾਨ ਸੀ । ਮੈਂ ਸਚ ਆਖਦੀ ਹਾਂ ਕਿ ਹੋਣਾ ਤਾਂ ਇਹ ਚਾਹੀਦਾ ਹੈ ਕਿ ਵੱਡੇ ਆਦਮੀਆਂ ਦੀਆਂ ਕਿਤਾਬਾਂ ਪੜ੍ਹਕੇ ਲੋਕ ਭਲੇ ਬਣਨ, ਪਰ ਉਥੇ ਲਿਖਕੇ ਕੀ ਰੱਖ ਦਿਤਾ ਕਿ ਜਿਸ ਨੂੰ ਪੜ੍ਹਕੇ ਮਨੁਖ ਨੂੰ ਮਨੁਖ ਨਾਲੋਂ ਨਫਰਤ ਪੈਦਾ ਹੋ ਜਾਏ, ਤੇ ਇਹ ਗਲ ਮੰਨਣ ਵਿਚ ਹੀ ਨਾ ਆਵੇ ਕਿ ਸਾਰਿਆਂ ਦੇ ਅੰਦਰ ਭਗਵਾਨ ਦੀ ਜੋਤ ਹੈ।
ਸਤੇਂਦ੍ਰ ਨੇ ਉਹਦੇ ਮੂੰਹ ਵਲ ਵੇਖਦਿਆਂ ਹੋਇਆਂ ਕਿਹਾ, 'ਮੈਂ ਵੇਖਦਾ ਹਾਂ ਕਿ ਤੁਸੀ ਬੜੀਆਂ ਕਿਤਾਬਾਂ ਪੜ੍ਹਦੇ ਹੋ।'
ਸੁੰਦਰੀ ਨੇ ਆਖਿਆ, 'ਅੰਗ੍ਰੇਜ਼ੀ ਤਾਂ ਆਉਂਦੀ ਨਹੀਂ, ਪਰ ਬੰਗਾਲੀ ਵਿਚ ਜਿਤਨੀਆਂ ਕਿਤਾਬਾਂ ਨਿਕਲਦੀਆਂ ਹਨ ਸਭ ਪੜ੍ਹ ਲੈਂਦੀ ਹਾਂ। ਇਹੋ ਤਾਂ ਵਡੀ ਸੜਕ ਹੈ। ਮੇਰੇ ਮਕਾਨ ਤੇ ਚਲੋ ਨਾ, ਮੈਂ ਤੁਹਾਨੂੰ ਸਾਰੀਆਂ ਕਿਤਾਬਾਂ ਵਿਖਾਉਂਦੀ ਹਾਂ।'
ਸਤੇਂਦ੍ਰ ਨੇ ਚੌਂਕ ਕੇ ਆਖਿਆ, 'ਤੁਹਾਡੇ ਮਕਾਨ ਤੇ?'
ਉਹ ਆਖਣ ਲੱਗੀ, 'ਹਾਂ ਮੇਰੇ ਮਕਾਨ ਤੇ ਚਲੋਂ ਤੁਹਾਨੂੰ ਚਲਣਾ ਹੀ ਪਵੇਗਾ।'
ਇਕ ਵੇਰਾਂ ਹੀ ਸਤੇਂਦ੍ਰ ਦਾ ਚਿਹਰਾ ਪੀਲਾ ਪੈ ਗਿਆ ਉਸ ਡਰਦੇ ਮਾਰੇ ਕਿਹਾ, 'ਨਹੀਂ ਨਹੀਂ।'
ਉਹਨੇ ਆਖਿਆ, 'ਨਹੀਂ ਜ਼ਰੂਰ ਚੱਲੋ!'
'ਨਹੀਂ ਅਜ ਨਹੀਂ, ਅੱਜ ਜਾਣ ਦਿਹ।'