ਪੰਨਾ:ਅੰਧੇਰੇ ਵਿਚ.pdf/22

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੨)

ਇਹ ਆਖ ਕੇ ਸਤੇਂਦ੍ਰ ਕੰਬਦਾ ਹੋਇਆ ਛੇਤੀ ੨ ਤੁਰ ਪਿਆ। ਅਜ ਉਹਨੂੰ ਆਪਣੀ ਪਿਆਰੀ ਤੇ ਬਹੁਤ ਸਰਧਾ ਹੋ ਗਈ ਸੀ। ਇਸ ਭਾਰ ਨਾਲ ਉਹਦੀ ਧੌਣ ਉਤੇ ਨਹੀਂ ਸੀ ਉਠਦੀ ਤੇ ਹਿਰਦਾ ਪ੍ਰੇਮ ਨਾਲ ਭਰਿਆ ੨ ਮਲੂੰਮ ਦੇਂਦਾ ਸੀ।


ਸਵੇਰੇ ਗੰਗਾ ਇਸ਼ਨਾਨ ਕਰਕੇ ਸਤੇਂਦ੍ਰ ਹੌਲੀ ੨ ਆਪਣੇ ਡੇਰੇ ਨੂੰ ਆ ਗਿਆ ਸੀ। ਉਸਦੀਆਂ ਅੱਖਾਂ ਜਲਹਾਰ ਹੋਈਆਂ ੨ ਸਨ। ਅੱਜ ਚਾਰ ਦਿਨਾਂ ਤੋਂ ਉਸ ਨੂੰ ਆਪਣੀ ਪਿਆਰੀ ਦੇ ਦਰਸ਼ਨ ਨਹੀਂ ਸਨ ਹੋ ਸਕੇ। ਕਿਉਂਕਿ ਅਜ ਕਲ ਉਹ ਗੰਗਾ ਇਸ਼ਨਾਨ ਕਰਨ ਨਹੀਂ ਸੀ ਆ ਰਹੀ।

ਏਧਰ ਪਤਾ ਨਹੀਂ ਉਸਨੇ ਅਕਾਸ਼ ਪਤਾਲ ਦੀਆਂ ਕੀ ਕੀ ਗੱਲਾਂ ਸੋਚ ਰਖੀਆਂ ਹਨ। ਕਦੇ ਕਦੇ ਉਸਦੇ ਮਨ ਵਿਚ ਇਹ ਬੁਰਾ ਖਿਆਲ ਵੀ ਪੈਦਾ ਹੁੰਦਾ ਕਿ ਜਾਣੇ ਰੱਬ ਕਿਤੇ ਮਰ ਹੀ ਨਾ ਗਈ ਹੋਵੇ। ਜਾਂ ਕਿਤੇ ਸੱਥਰ ਨ ਲੱਥੀ ਹੋਈ ਹੋਵੇ?

ਉਹ ਉਸ ਗਲੀ ਨੂੰ ਤਾਂ ਜਾਣਦਾ ਸੀ ਪਰ ਹੋਰ ਕੁਝ ਪਤਾ ਨਹੀਂ ਸੀ, ਉਹਦੇ ਮਕਾਨ ਦਾ ਉਸਨੂੰ ਕੋਈ ਖਿਆਲ ਨਹੀਂ ਸੀ। ਯਾਦ ਕਰ ਕਰ ਕੇ ਕਲੇਜਾ ਸੜ ਰਿਹਾ ਸੀ। ਕਿਉਂ ਨ ਮੈਂ ਉਸ ਦਿਨ ਨਾਲ ਜਾ ਕੇ ਮਕਾਨ ਵੇਖ