ਪੰਨਾ:ਅੰਧੇਰੇ ਵਿਚ.pdf/23

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ(੨੩)

ਆਇਆ? ਕਿਉਂ ਮੈਂ ਉਸ ਦਿਨ ਉਸਦੇ ਪਿਆਰ ਨੂੰ ਠੁਕਰਾ ਦਿਤਾ, ਉਸਨੂੰ ਸੱਚ ਮੁਚ ਹੀ ਪ੍ਰੇਮ ਹੋ ਗਿਆ ਸੀ, ਉਹ ਸਿਰਫ ਅੱਖਾਂ ਦਾ ਹੀ ਨਸ਼ਾ ਨਹੀਂ ਸੀ, ਹਿਰਦੇ ਦੀ ਸੱਚੀ ਪਿਆਸ ਸੀ। ਇਸ ਵਿਚ ਕਪਟ ਦੀ ਕੋਈ ਛਾਇਆ ਨਹੀਂ ਸੀ। ਜੋ ਕੁਝ ਵੀ ਸੀ ਉਹ ਬਿਲਕੁਲ ਹੀ ਸਚਾ ਪ੍ਰੇਮ ਸੀ।

'ਬਾਬੂ ਜੀ !'

ਸਤੇਂਦ੍ਰ ਨੇ ਅੱਭੜਵਾਹੇ ਵੇਖਿਆ? ਉਹੋ ਨੌਕਿਰਆਣੀ ਜੋ ਨਾਲ ਜਾਂਦੀ ਹੁੰਦੀ ਸੀ ਇਕ ਖਾਸੇ ਰਾਹ ਵਿਚ ਖਲੋਤੀ ਸੀ। ਸਤੇਂਦ੍ਰ ਘਬਰਾਇਆ ਹੋਇਆ ਉਹਦੇ ਕੋਲ ਗਿਆ ਤੇ ਕਹਿਣ ਲੱਗਾ,'ਉਹਨਾਂ ਨੂੰ ਕੀ ਹੋਇਆ ਹੈ?' ਇਹ ਆਖਦਿਆਂ ਹੀ ਉਸ ਦੇ ਅਥਰੂ ਵਗਣ ਲਗ ਪਏ। ਉਹ ਆਪਣੇ ਆਪ ਨੂੰ ਸੰਭਾਲ ਹੀ ਨਾ ਸਕਿਆ। ਨੌਕਰਿਆਣੀ ਨੇ ਸਿਰ ਨੀਵਾਂ ਪਾਕੇ ਕਿਸੇ ਤਰ੍ਹਾਂ ਆਪਣਾ ਹਾਸਾ ਰੋਕਿਆ ਸਿਰ ਨੀਵਾਂ ਪਾਈ ਕਹਿਣ ਲਗੀ,'ਉਹਨਾਂ ਦੀ ਤਬੀਅਤ ਬਹੁਤ ਹੀ ਖਰਾਬ ਹੈ, ਉਹ ਤੁਹਾਨੂੰ ਵੇਖਣਾ ਚਾਹੁੰਦੇ ਹਨ।'

'ਚੰਗਾ ਚੱਲੋ।'

ਇਹ ਆਖ ਕੇ ਸਤੇਂਦ੍ਰ ਅੱਖਾਂ ਪੂੰਝਦਾ ਹੋਇਆ, ਉਸਦੇ ਪਿਛੇ ੨ ਤੁਰ ਪਿਆ, ਰਾਹ ਵਿਚ ਪੁਛਣ ਲੱਗਾ ਕੀ ਬੀਮਾਰੀ ਹੈ। ਕੀ ਤਕਲੀਫ ਬਹੁਤ ਵਧ ਗਈ ਹੈ?

ਨੌਕਿਰਆਣੀ ਨੇ ਆਖਿਆ,'ਨਹੀਂ ਕੋਈ ਵੱਡੀ ਬੀਮਾਰੀ ਤਾਂ ਨਹੀਂ ਸਿਰਫ ਬੁਖਾਰ ਹੀ ਹੈ। ਉਞ ਬੁਖਾਰ