ਪੰਨਾ:ਅੰਧੇਰੇ ਵਿਚ.pdf/27

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਨੇ ਇਕ ਮੋਤੀ ਪਾਇਆ ਹੋਇਆ ਸੀ।

ਜਿਹੜਾ ਆਦਮੀ ਹਾਰਮੋਨਅਮ ਵਜਾ ਰਿਹਾ ਸੀ, ਉਹ ਹੁਣ ਤਕ ਕੁਝ ਹੋਸ਼ ਵਿਚ ਸੀ। ਉਹਨੇ ਕੁਝ ਹਮਦਰਦੀ ਵਿਖਾਉਂਦਿਆਂ ਹੋਇਆਂ ਕਿਹਾ, 'ਕਿਉਂ ਵਿਚਾਰੇ ਨੂੰ ਉੱਲ ਬਣਾਇਆ ਜਾ ਰਿਹਾ ਹੈ।'

ਬਿਜਲੀ ਨੇ ਹੱਸਦੀ ਹੋਈ ਨੇ ਆਖਿਆ, 'ਝੂਠ ਥੋੜਾ ਹੈ, ਇਹ ਠੀਕ ਹੀ ਤਾਂ ਹੈ, ਤਾਂ ਹੀ ਤਾਂ ਇਸ ਖੁਸ਼ੀ ਦੇ ਦਿਨ ਇਥੇ ਲਿਆ ਕੇ ਤੁਹਾਨੂੰ ਤਮਾਸ਼ਾ ਵਿਖਾ ਰਹੀ ਹਾਂ।' "ਅੱਛਾ ਬੁਧੂ ਮੇਰੇ ਸਿਰ ਦੀ ਕਸਮ ਹੈ ਸੱਚ ਦੱਸ ਦਿਹ ਕਿ ਤੂੰ ਮੈਨੂੰ ਕੀ ਸਮਝਿਆ ਸੀ? ਮੈਂ ਨਿਤ ਗੰਗਾ ਇਸ਼ਨਾਨ ਕਰਨ ਜਾਂਦੀ ਸਾਂ, ਮੈਨੂੰ ਵੇਖ ਕੇ ਤੈਨੂੰ ਇਹ ਸਮਝਣਾ ਚਾਹੀਦਾ ਸੀ ਕਿ ਮੈਂ ਨ ਤਾਂ ਬ੍ਰਹਿਮਣੀ ਹਾਂ ਤੇ ਨਾ ਹੀ ਮੁਸਲਮਾਨ। ਮੈਂ ਇਸਾਈ ਵੀ ਨਹੀਂ। ਹਿੰਦੂ ਘਰਾਣੇ ਦੀ ਐਡੀ ਵੱਡੀ ਲੜਕੀ ਹੋਣ ਕਰਕੇ ਤੁਹਾਨੂੰ ਜਰੂਰ ਖਿਆਲ ਕਰਨਾ ਚਾਹੀਦਾ ਸੀ ਕਿ ਮੈਂ ਜਾਂ ਸੁਹਾਗਣ ਹੋਵਾਂਗੀ ਜਾਂ ਰੰਡੀ। ਭਲਾ ਦੱਸੋ ਤਾਂ ਸਹੀ, ਕਿ ਫੇਰੇ ਤੁਸੀਂ ਕੀ ਸਮਝਕੇ - ਮੇਰੇ ਨਾਲ ਪ੍ਰੀਤ ਪਾ ਰਹੇ ਸੀ? ਕੀ ਮੇਰੇ ਨਾਲ ਵਿਆਹ ਕਰੌਣਾ ਚਾਹੁੰਦੇ ਸੀ ਜਾਂ ਉਸੇ ਤਰ੍ਹਾਂ ਹੀ ਕਿਸੇ ਪਾਸੇ ਲੈ ਜਾਣ ਦੀ ਸਲਾਹ ਸੀ?"

ਫੇਰ ਖੂਬ ਜ਼ੋਰ ਦਾ ਗਿੱਧਾ ਵੱਜਾ। ਉਸ ਤੋਂ ਪਿਛੋਂ ਸਾਰੇ ਜਣੇ ਇਕੱਠੇ ਹੋਕੇ ਪਤਾ ਨਹੀ ਕੀ ਕੀ ਕੁਝ ਆਖਣ ਲੱਗੇ। ਸਤੇਂਦ੍ਰ ਨੇ ਨਾ ਤਾਂ ਸਿਰ ਹੀ ਉਠਾਇਆ ਤੇ ਨਾ ਹੀ ਕਿਸੇ ਦਾ ਜਵਾਬ ਹੀ ਦਿਤਾ। ਉਹ ਮਨ ਹੀ ਮਨ ਵਿਚ