ਪੰਨਾ:ਅੰਧੇਰੇ ਵਿਚ.pdf/3

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਅੰਧਕਾਰ ਵਿਚ ਆਲੋਕ

੧.

ਬਹੁਤ ਦਿਨਾਂ ਦੀ ਗੱਲ ਹੈ, ਜਦ ਚੌਧਰੀ ਇਕ ਜ਼ਿਮੀਂਦਾਰ ਦਾ ਲੜਕਾ ਸੀ। ਜਦ ਉਹ ਬੀ. ਏ. ਪਾਸ ਕਰਕੇ ਘਰ ਮੁੜਿਆ ਤਾਂ ਉਸਦੀ ਮਾਂ ਨੇ ਆਖਿਆ, 'ਪੁਤ੍ਰ ਉਹ ਲੜਕੀ ਬਹੁਤ ਹੀ ਲੰਮੀ ਹੈ, ਜੇ ਮੇਰੀ ਗੱਲ ਮੰਨੇ ਤਾਂ ਇਕ ਵਾਰੀ ਆਪ ਜਾ ਕੇ ਵੇਖ ਆਵੇਂ।'

ਸਤੇਂਦ੍ਰ ਨੇ ਆਖਿਆ,'ਨਹੀਂ ਮਾਂ ਅਜੇ ਮੈਥੋਂ ਇਹ ਨਹੀਂ ਹੋ ਸਕਣਾ। ਜੇ ਮੈਂ ਹੁਣੇ ਹੀ ਇਹਨਾਂ ਵਿਹਾਰਾਂ ਵਿਚ ਪੈ ਗਿਆ ਤਾਂ ਮੈਥੋਂ ਇਮਤਿਹਾਨ ਨਹੀਂ ਪਾਸ ਹੋ ਸਕਣਾ।'

ਮਾਂ ਨੇ ਆਖਿਆ, 'ਕਿਉਂ ਨਹੀਂ ਹੋ ਸਕਣਾ? ਵਹੁਟੀ ਮੇਰੇ ਕੋਲ ਰਹੇਗੀ ਤੇ ਤੇਰੀ ਪੜ੍ਹਾਈ ਲਿਖਾਈ ਕਲਕੱਤੇ ਹੋਵੇਗੀ। ਮੈਂ ਤਾਂ ਨਹੀਂ ਸਮਝ ਸਕਦੀ ਕਿ ਵਿਆਹ ਹੋ ਜਾਣ ਨਾਲ ਤੇਰੀ ਪੜ੍ਹਾਈ ਵਿਚ ਕੀ ਰੋਕ ਪੈ ਜਾਇਗੀ।'

ਸਤੇਂਦ੍ਰ ਨੇ ਆਖਿਆ,'ਨਹੀਂ ਮਾਂ ਅਜੇ ਮੇਰੇ ਪਾਸ ਵਕਤ ਨਹੀਂ ਹੈ।'

ਇਹ ਆਖ ਕੇ ਸਤੇਂਦ੍ਰ ਬਾਹਰ ਜਾ ਰਿਹਾ ਸੀ ਕਿ ਮਾਂ ਨੇ ਫੇਰ ਆਖਿਆ,'ਜਾਹ ਨਾ ਖਲੋ ਜਾਹ ਇਕ ਗੱਲ ਹੋਰ ਕਰਨੀ ਹੈ।' ਫੇਰ ਕੁਝ ਝਕ ਝਕ ਕੇ ਕਹਿਣ ਲੱਗੀ, 'ਬੱਚਾ