ਪੰਨਾ:ਅੰਧੇਰੇ ਵਿਚ.pdf/30

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੩੦)

ਨਹੀਂ, ਚੌਂਹ ਦਿਨਾਂ ਨੂੰ ਸਹੀ, ਬਲਕਿ ਅਗਲੇ ਜਨਮ ਵਿਚ ਵੀ ਮੈਂ ਤੁਹਾਡਾ ਛੋਹਿਆ ਹੋਇਆ ਨਹੀਂ ਖਾਵਾਂਗਾ। ਮੈਨੂੰ ਛੁਟੀ ਦਿਉ ਮੈਂ ਚਲਿਆ ਜਾਵਾਂ। ਤੁਹਾਡੇ ਸਾਹ ਨਾਲ ਮੇਰਾ ਲਹੂ ਸੁਕ ਰਿਹਾ ਹੈ।

ਇਸ ਮੂੰਹ ਤੇ ਨਫਰਤ ਦੀ ਇਕ ਐਹੋ ਜਹੀ ਲਕੀਰ ਖਿੱਚੀ ਗਈ ਜੋ ਕਿ ਸ਼ਰਾਬੀ ਅੱਖਾਂ ਤੋਂ ਵੀ ਨ ਲੁਕ ਸਕੀ। ਉਸਨੇ ਸਿਰ ਹਿਲਾ ਕੇ ਆਖਿਆ, ਬਿਜਲੀ ਬਾਈ ਜਾਣ ਦਿਉ ਇਹ ਕੋਕੜੂ ਮੋਠ ਹੈ। ਇਹਨੇ ਤਾਂ ਸਾਡਾ ਸਵੇਰ ਦਾ ਸਾਰਾ ਮਜ਼ਾ ਹੀ ਗੁਆ ਦਿੱਤਾ ਹੈ।

ਬਿਜਲੀ ਨੇ ਕੋਈ ਜਵਾਬ ਨ ਦਿੱਤਾ। ਉਹ ਬੁਤ ਬਣੀ ਸਤੇਂਦ੍ਰ ਦੇ ਮੂੰਹ ਵੱਲ ਵੇਖਦੀ ਰਹੀ। ਠੀਕ ਹੀ ਉਸ ਪਾਸੋਂ ਵੀ ਬੜੀ ਗਲਤੀ ਹੋ ਗਈ ਸੀ। ਉਸਨੂੰ ਖਿਆਲ ਵੀ ਨਹੀਂ ਸੀ ਕਿ ਇਹ ਧੀਰਜ ਨਾਲ ਬੋਲ ਸਕੇਗਾ।

ਸਤੇਂਦ੍ਰ ਆਪਣੀ ਥਾਂ ਛੱਡ ਕੇ ਉਠ ਖਲੋਤਾ ਬਿਜਲੀ ਨੇ ਮਿੱਠੀ ਜਹੀ ਅਵਾਜ ਨਾਲ ਆਖਿਆ, 'ਥੋੜਾ ਚਿਰ ਹੋਰ ਬਹਿ ਜਾਓ।'

ਇਹ ਸੁਣਦਿਆਂ ਹੀ ਉਹ ਸ਼ਰਾਬੀ ਰੌਲਾ ਪਾਉਣ ਲੱਗ ਪਿਆ,'ਊਂ ਹੂੰ ਹੂੰ! ਅਜੇ ਪਹਿਲੀ ਵਾਰੀ ਇਹ ਬਹੁਤ ਜ਼ੋਰ ਦਸੇਗਾ, ਜ਼ਰਾ ਕੁ ਡੋਰ ਢਿਲੀ ਛਡ ਦਿਹ। ਜਾਣ ਦਿਹ ਸੂ।'

ਸਤੇਂਦ੍ਰ ਕਮਰਿਓਂ ਬਾਹਰ ਨਿਕਲ ਆਇਆ। ਬਿਜਲੀ ਨੇ ਪਿੱਛੋਂ ਦੀ ਜਾਕੇ ਰਾਹ ਰੋਕ ਲਿਆ ਤੇ ਕਹਿਣ ਲੱਗੀ,'ਉਹ ਲੋਕ ਵੇਖਦੇ ਸਨ ਨਹੀਂ ਤਾਂ ਮੈਂ ਉਸੇ ਵੇਲੇ ਹੱਥ