ਪੰਨਾ:ਅੰਧੇਰੇ ਵਿਚ.pdf/31

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੩੧)

ਜੋੜ ਕੇ ਆਖਣਾ ਸੀ ਕਿ ਮੈਥੋਂ ਬੜੀ ਭਾਰੀ ਭੁਲ ਹੋ ਗਈ ਹੈ।'

ਸਤੇਂਦ੍ਰ ਨੇ ਕੋਈ ਜੁਵਾਬ ਨ ਦਿੱਤਾ ਤੇ ਮੂੰਹ ਫੇਰ ਲਿਆ।

ਬਿਜਲੀ ਨੇ ਆਖਿਆ ਇਹ ਨਾਲ ਵਾਲਾ ਕਮਰਾ ਮੇਰੇ ਪੜ੍ਹਨ ਲਿਖਣ ਦਾ ਹੈ। ਜਰਾ ਨਾਲ ਚੱਲ ਕੇ ਇਹਨੂੰ ਤਾਂ ਵੇਖ ਲਓ। ਮੈਂ ਤੁਹਾਡੇ ਪਾਸੋਂ ਮਾਫੀ ਮੰਗਦੀ ਹਾਂ।

ਸਤੇਂਦ੍ਰ 'ਨਹੀਂ' ਆਖ ਕੇ ਪੌੜੀ ਵੱਲ ਆਇਆ ਬਿਜਲੀ ਨੇ ਉਹਦੇ ਪਿਛੇ ਪਿਛੇ ਆਉਂਦੀ ਨੇ ਆਖਿਆ, 'ਕੱਲ ਮੁਲਾਕਾਤ ਹੋਵੇਗੀ?'

'ਨਹੀਂ।'

'ਕੀ ਕਦੇ ਵੀ ਮੁਲਾਕਾਤ ਨਹੀਂ ਹੋਵੇਗੀ?

'ਨਹੀਂ।'

ਰੋਣ ਹਾਕੀ ਹੋਕੇ ਬਿਜਲੀ ਦਾ ਮਨ ਭਰ ਗਿਆ। ਜ਼ੋਰ ਲਾ ਕੇ ਥੁਕ ਨੂੰ ਨਿਗਲਕੇ, ਉਸ ਨੇ ਕਿਹਾ, ਮੈਨੂੰ ਯਕੀਨ ਨਹੀਂ ਆਉਂਦਾ ਕਿ ਹੁਣ ਮੁਲਾਕਾਤ ਨਹੀਂ ਹੋਵੇਗੀ। ਭਲਾ ਜੇ ਕਦੀ ਹੋਵੇ ਤਾਂ ਦਸੋ ਤਾਂ ਸਹੀ ਮੇਰੀ ਇਕ ਗਲ ਤੇ ਯਕੀਨ ਕਰੋਗੇ?

ਉਸ ਦਾ ਭਰਿਆ ਹੋਇਆਨ ਤੇ ਰੁਕਿਆ ਹੋਇਆ ਅਵਾਜ਼ ਸੁਣ ਕੇ ਸਤੇਂਦ੍ਰ ਚਕ੍ਰਿਤ ਹੋ ਗਿਆ। ਪਰ ਜੋ ਉਹ ਪੰਦਰਾਂ ਵੀਹਾਂ ਦਿਨਾਂ ਤੋਂ ਵੇਖਦਾ ਆ ਰਿਹਾ ਸੀ, ਉਸ ਦੇ ਸਾਹਮਣੇ ਤਾਂ ਇਹ ਗੱਲ ਮਾਮੂਲੀ ਸੀ। ਉਸ ਨੇ ਮੂੰਹ ਦੂਜੇ ਪਾਸੇ ਕਰ ਲਿਆ। ਉਹਦੇ ਮੂੰਹ ਦੀ ਹਰ ਰੇਖਾ ਤੋਂ ਘਿਰਣਾਂ, ਬੇਇਤਬਾਰੀ ਦੇ ਭਾਵ ਪੜ੍ਹ ਕੇ ਬਿਜਲੀ ਦੀ ਛਾਤੀ ਫੱਟ