ਪੰਨਾ:ਅੰਧੇਰੇ ਵਿਚ.pdf/32

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



(੩੨)

ਗਈ। ਪਰ ਉਹ ਕੀ ਕਰ ਸਕਦੀ ਸੀ? ਯਕੀਨ ਕਰਾਣ ਵੇਲੇ ਉਸ ਨੇ ਸਾਰੇ ਭਾਵ ਕੂੜੇ ਵਾਂਗੂ ਹੂੰਝ ਕੇ ਆਪਣੇ ਆਪ ਨੂੰ ਬਿਲਕੁਲ ਨੰਗਾ ਕਰ ਲਿਆ ਸੀ।

ਸਤੇਂਦ੍ਰ ਨੇ ਆਖਿਆ, 'ਕਿਹੜੀ ਗੱਲ ਤੇ ਯਕੀਨ ਕਰਾਂ?'

ਬਿਜਲੀ ਦੇ ਬੁੱਲ੍ਹ ਤਾਂ ਫਰਕੇ ਪਰ, ਅਵਾਜ਼ ਨ ਨਿਕਲੀ। ਉਸਨੇ ਅਥਰੂਆਂ ਨਾਲ ਭਰੀਆਂ ਹੋਈਆਂ ਅੱਖਾਂ ਇਕ ਵਾਰੀ ਉਤਾਂਹ ਚੁਕੀਆਂ ਤੇ ਫੇਰ ਉਸੇ ਤਰ੍ਹਾਂ ਹੀ ਨੀਵੀਆਂ ਪਾ ਲਈਆਂ। ਸਤੇਂਦ੍ਰ ਨੇ ਇਹ ਵੇਖ ਲਿਆ। ਕੀ ਅੱਥਰੂ ਝੂਠ ਮੂਠ ਦੇ ਨਹੀਂ ਆ ਸਕਦੇ? ਬਿਜਲੀ ਨੇ ਬਿਨਾਂ ਸਿਰ ਉਠਾਨੇ ਦੇ ਹੀ ਸਮਝ ਲਿਆ ਕਿ ਸਤੇਂਦ੍ਰ ਇਸ ਗਲ ਦਾ ਪਰਤਾਵਾ ਲੈ ਰਿਹਾ ਹੈ। ਪਰ ਉਹ ਇਹ ਗੱਲ ਕਿਸੇ ਤਰ੍ਹਾਂ ਵੀ ਮੂੰਹੋ ਨਹੀਂ ਕਢ ਸਕਦੀ ਸੀ। ਜੋ ਬਾਹਰ ਨਿਕਲਣ ਵਾਸਤੇ ਅੰਦਰ ਕਲੇਜੇ ਦੀਆਂ ਹੱਡੀਆਂ ਨੂੰ ਤੋੜਨ ਡਹੀ ਹੋਈ ਸੀ।

ਉਹ ਉਸ ਨਾਲ ਪਿਆਰ ਕਰਨ ਲੱਗ ਪਈ ਸੀ। ਐਹੋ ਜਿਹਾ ਪਿਆਰ ਕਰਨ ਲਗ ਪਈ ਸੀ ਕਿ ਜਿਹਦਾ ਇਕ ਭੋਰਾ ਵੀ ਸੁਫਲ ਕਰਨ ਵਾਸਤੇ ਜੇ ਹੋ ਸਕਦਾ ਤਾਂ ਆਪਣੀ ਦੌਲਤ, ਆਪਣਾ, ਰੂਪ, ਆਪਣਾ ਸਰੀਰ ਸਭ ਕੁਝ ਵਾਰ ਦੇਂਦੀ। ਪਰ ਉਹਦੇ ਤੇ ਯਕੀਨ ਕੌਣ ਕਰ ਸਕਦਾ ਸੀ? ਇਹ ਕਲੰਕਣੀ ਜੋ ਸੀ, ਆਪਣੇ ਸਰੀਰ ਤੇ ਪਾਪ ਕਰਮ ਦੇ ਕਈ ਨਿਸ਼ਾਨ ਹੁੰਦਿਆਂ ਹੋਇਆਂ, ਉਹ ਇਕ ਅਨਛੋਹ ਤੇ ਸਿਆਣੇ ਸਮਝਦਾਰ ਦੇ ਸਾਹਮਣੇ ਕਿਦਾਂ ਆਖ ਸਕਦੀ ਸੀ