ਪੰਨਾ:ਅੰਧੇਰੇ ਵਿਚ.pdf/34

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੩੪)

ਤਰੀ ਪੁਣੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਬਿਜਲੀ ਪਾਪਣ ਹੈ, ਪਰ ਇਸਤਰੀ ਤਾਂ ਹੈ। ਸਾਰਾ ਜਨਮ ਸੈਂਕੜੇ ਹਜ਼ਾਰਾਂ ਪਾਪ ਕਰਕੇ ਫੇਰ ਵੀ ਤਾਂ ਉਸ ਦਾ ਸਰੀਰ ਇਸਤਰੀ ਸਰੀਰ ਹੀ ਹੈ ਨਾ? ਕੋਈ ਘੰਟੇ ਭਰ ਪਿਛੋਂ ਜਦੋਂ ਉਹ ਆਪਣੇ ਕਮਰੇ ਵਿਚ ਆ ਗਈ ਤਾਂ ਉਸ ਦਾ ਇਸਤਰੀ ਦਿਲ ਪਿਆਰ ਦੇ ਸੱਚੇ ਸਪਰਸ਼ ਨਾਲ ਜਾਗ ਚੁਕਿਆ ਸੀ। ਇਸ ਥੋੜੇ ਜਹੇ ਸਮੇਂ ਦੇ ਅੰਦਰ ਜੋ ਤਬਦੀਲੀ ਇਸ ਵਿੱਚ ਆ ਗਈ ਸੀ, ਉਸ ਦਾ ਪਤਾ ਉਸ ਸ਼ਰਾਬੀ ਬੁਢੇ ਨੂੰ ਵੀ ਲਗ ਗਿਆ ਸੀ। ਉਹਨੇ ਅਖੀਰ ਮੂੰਹ ਪਾੜ ਕੇ ਆਖ ਹੀ ਦਿੱਤਾ, 'ਕਿਉਂ ਬਾਈ ਜੀ ਤੁਹਾਡੀਆਂ ਅੱਖਾਂ ਤਾਂ ਗਿੱਲੀਆਂ ਹਨ। ਹਾਏ ਰੱਬਾ, ਇਹ ਲੜਕਾ ਵੀ ਕਿੱਡਾ ਜ਼ਿਦ ਵਾਲਾ ਹੈ ਕਿ ਐਹੋ ਜਹੀਆਂ ਵਧੀਆ ਚੀਜ਼ਾਂ ਵੀ ਉਸ ਮੂੰਹ ਨਾ ਲਾਈਆਂ ਚਲੋ ਨਾ ਸਹੀ, ਥਾਲੀ ਜ਼ਰਾ ਐਧਰ ਕਰ ਦਿਓ।' ਇਹ ਆਖ ਕੇ ਸ਼ਰਾਬੀ ਆਪ ਹੀ ਥਾਲੀ ਫੜਕੇ ਖਾਣ ਲਗ ਪਿਆ।

ਪਰ ਉਹਦੀ ਇਕ ਗਲ ਵੀ ਬਿਜਲੀ ਨੇ ਨਾ ਸੁਣੀ। ਜਦ ਉਹਦਾ ਧਿਆਨ ਪੈਰਾਂ ਨਾਲ ਬਝੇ ਹਏ ਘੁਗਰੂੰਆਂ ਵਲ ਗਿਆ ਤਾਂ ਉਸ ਨੂੰ ਐਦਾਂ ਮਲੂਮ ਹੋਇਆ ਜਾਣੀ ਦਾ ਬਿੱਛੂਆਂ ਨੇ ਉਸ ਦੇ ਪੈਰਾਂ ਨੂੰ ਡੰਗ ਲਿਆ ਹੈ। ਉਹਨੇ ਛੇਤੀ ਨਾਲ ਘੁੰਗਰੂ ਖੋਲ ਦਿਤੇ। ਇਕ ਨੇ ਪੁਛਿਆ, ਘੁੰਗਰੂ ਕਿਉਂ ਖੋਹਲ ਦਿਤੇ ਹਨ? ਬਿਜਲੀ ਨੇ ਮੁਸਕਰਾਂਉਦਿਆਂ ਹੋਇਆਂ ਕਿਹਾ, 'ਹੁਣ ਨਹੀਂ ਪਾਵਾਂਗੀ।'

'ਇਹ ਦਾ ਮਤਲਬ?'

'ਮਤਲਬ ਇਹੋ ਕਿ ਨਹੀਂ ਪਾਵਾਂਗੀ। ਬਾਈ ਜੀ