ਸਮੱਗਰੀ 'ਤੇ ਜਾਓ

ਪੰਨਾ:ਅੰਧੇਰੇ ਵਿਚ.pdf/37

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੭)

ਸਤੇਂਦ੍ਰ ਨੇ ਸਿਰ ਹਿਲਾ ਕੇ ਆਖਿਆ, 'ਹੋਵੇਗੀ, ਪਰ ਜਾਣਦੀ ਏਂ ਇਹਨਾਂ ਲੋਕਾਂ ਦੀ ਕੀ ਮਜ਼ਦੂਰੀ ਹੈ?'

ਨਹੀਂ।

ਸਤੇਂਦ੍ਰ ਨੇ ਹਥ ਨਾਲ ਇਸ਼ਾਰਾ ਕਰਦੇ ਹੋਏ ਨੇ ਕਿਹਾ, 'ਇਹਨਾਂ ਦੋਹਾਂ ਨੂੰ ਤਾਂ ਤੀਹ ਤੀਹ ਰੁਪੈ ਦੇਣੇ ਹਨ। 'ਉਹਨੂੰ ਪੰਜਾਹ ਦੇਣੇ ਹਨ। ਜਿਸ ਨੂੰ ਤੁਸੀਂ ਸਭ ਤੋਂ ਗਰੀਬ ਆਖਦੇ ਹੋ ਉਹ ਦੋ ਸੌ ਰੁਪਿਆ ਲਵੇਗੀ!'

ਰਾਧਾ ਰਾਣੀ ਨੇ ਚੌਂਕ ਕੇ ਆਖਿਆ, 'ਦੋ ਸੌ ਰੁਪੈ? ਕੀ ਉਹ ਬਹੁਤ ਚੰਗਾ ਗਾਉਂਦੀ ਹੈ?' ਗਾਉਣਾ ਕਦੇ ਸੁਣਿਆਂ ਤਾਂ ਨਹੀਂ ਪਰ ਲੋਕ ਆਖਦੇ ਹਨ ਕਿ ਦੋ ਚਾਰ ਸਾਲ ਪਹਿਲੇ ਬਹੁਤ ਚੰਗਾ ਗਾਉਂਦੀ ਸੀ, ਖਬਰੇ ਹੁਣ ਕਿੱਦਾਂ ਦਾ ਗਾਵੇ।

'ਐਨੇ ਰੁਪਏ ਦੇਕੇ ਕਿਉਂ ਸਦਵਾਇਆ?'

'ਇਹਦੇ ਨਾਲੋਂ ਘੱਟ ਇਹ ਆਉਂਦੀ ਹੀ ਨਹੀਂ ਸੀ, ਇਹ ਐਨਾ ਰੁਪਿਆ ਲੈਕੇ ਵੀ ਆਉਣ ਵਾਸਤੇ ਖੁਸ਼ ਨਹੀਂ ਸੀ, ਬਹੁਤ ਮੁਸ਼ਕਲ ਨਾਲ ਆਉਣ ਵਾਸਤੇ ਮਨਾਈ ਹੈ।

ਰਾਧਾ ਰਾਣੀ ਨੇ ਆਖਿਆ, 'ਜਦ ਰੁਪਿਆ ਦੇਣਾ ਫੇਰ ਮੰਨਣ ਦਾ ਕੀ ਸਵਾਲ?'

ਸਤੇਂਦ੍ਰ ਨੇ ਲਾਗੇ ਪਈ ਹੋਈ ਕਰਸੀ ਤੇ ਬੈਠ ਕੇ ਆਖਿਆ, 'ਪਹਿਲੀ ਗੱਲ ਤਾਂ ਇਹ ਹੈ ਕਿ ਅਜ ਕਲ ਉਸ ਨੇ ਇਹ ਕੰਮ ਛੱਡ ਦਿੱਤਾ ਹੈ, ਉਸ ਵਿਚ ਭਾਵੇਂ ਕਿੰਨੇ ਗੁਣ ਹੋਣ, ਐਨਾ ਰੁਪਿਆ ਕੋਈ ਦਿੰਦਾ ਨਹੀਂ ਤੇ ਉਹ ਕਿਧਰੇ ਜਾਂਦੀ ਆਉਦੀ ਨਹੀਂ ਇਹ ਉਹਦੀ ਚਾਲ ਹੈ, ਦੂਜੀ ਗਲ