ਪੰਨਾ:ਅੰਧੇਰੇ ਵਿਚ.pdf/38

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੩੮)

ਹੈ ਮੇਰੀ ਆਪਣੀ ਲੋੜ।'

ਇਸ ਗਲ ਤੇ ਰਾਧਾ ਰਾਣੀ ਨੂੰ ਯਕੀਨ ਨ ਆਇਆ ਪਰ ਫੇਰ ਵੀ ਉਸ ਨੇ ਸ਼ੌਕ ਨਾਲ ਥੋੜਾ ਜਿਹਾ ਅਗਾਂ ਖਿਸਕਦੀ ਹੋਈ ਨੇ ਕਿਹਾ, 'ਤੁਹਾਨੂੰ ਕਾਹਦੀ ਲੋੜ ਸੀ? ਇਹ ਤਾਂ ਦਸੋ ਉਸਨੇ ਇਹ ਕੰਮ ਕਿਉਂ ਛਡ ਦਿਤਾ ਹੈ?'

'ਸੁਣੋਗੀ?'

'ਹਾਂ! ਆਖੋ ?'

ਸਤੇਂਦ੍ਰ ਨੇ ਥੋੜਾ ਚਿਰ ਚੁਪ ਰਹਿਕੇ ਆਖਿਆ, ਇਸਦਾ ਨਾਂ ਬਿਜਲੀ ਹੈ। ਕਿਸੇ ਵੇਲੇ...ਪਰ ਨਹੀਂ ਰਾਣੀ ਇਥੇ ਕਈ ਹੋਰ ਲੋਕ ਆ ਜਾਣਗੇ। ਅੰਦਰ ਚੱਲੋ।

ਚਲੋ ਆਖ ਕੇ ਰਾਧਾ ਰਾਣੀ ਛੇਤੀ ਨਾਲ ਉਠ ਬੈਠੀ।

*****

ਆਪਣੇ ਸੁਆਮੀ ਦੇ ਗੋਡੇ ਕੋਲ ਬਹਿਕੇ ਸਾਰੀਆਂ ਗੱਲਾਂ ਸੁਣਕੇ ਰਾਧਾ ਰਾਣੀ ਨੇ ਕਪੜੇ ਨਾਲ ਆਪਣੀਆਂ ਅੱਖਾਂ ਪੂੰਝ ਲਈਆਂ। ਕਹਿਣ ਲਗੀ, ਹੁਣ ਇਸੇ ਵਾਸਤੇ ਇਥੇ ਸੱਦ ਕੇ ਉਸਦਾ ਅਪਮਾਨ ਕਰਨ ਲੱਗੇ ਹੋ? ਕੀ ਇਸ ਤਰ੍ਹਾਂ ਉਸ ਪਾਸੋਂ ਬਦਲਾ ਲਓਗੇ। ਤੁਹਾਨੂੰ ਇਹ ਸਲਾਹ ਕਿਨ ਦਿਤੀ ਸੀ?

ਦੂਜੇ ਪਾਸੇ ਸਤੇਂਦ੍ਰ ਦੀਆਂ ਅੱਖਾਂ ਵਿਚ ਵੀ ਅੱਥਰੂ ਸਨ। ਗੱਲਾਂ ਕਰਦਿਆਂ ਕਈ ਵਾਰ ਉਸਦਾ ਗਲਾ ਵੀ ਭਰ ਆਇਆ ਸੀ। ਉਹ ਕਹਿਣ ਲੱਗਾ ਹਾਂ ਬੇਇਜ਼ਤੀ ਹੈ ਪਰ ਸਾਡੇ ਤਿੰਨਾਂ ਆਦਮੀਆਂ ਤੋਂ ਸਿਵਾ ਹੋਰ ਕੋਈ ਨਹੀਂ ਜਾਣ ਸਕੇਗਾ। ਕਿਸੇ ਨੂੰ ਪਤਾ ਨਹੀਂ ਹੈ।