ਪੰਨਾ:ਅੰਧੇਰੇ ਵਿਚ.pdf/39

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
(੩੯)

ਰਾਧਾ ਰਾਣੀ ਨੇ ਕੋਈ ਜਵਾਬ ਨਹੀਂ ਦਿੱਤਾ। ਪਲੇ ਨਾਲ ਆਪਣੀਆਂ ਅੱਖਾਂ ਪੂੰਝ ਕੇ ਉਹ ਚੁਪ ਚਾਪ ਬਾਹਰ ਚਲੀ ਗਈ।

ਸਦੇ ਹੋਏ ਆਦਮੀਆਂ ਨਾਲ ਸਾਰੀ ਮਹਿਫਲ ਭਰ ਗਈ ਸੀ। ਉਤਲੇ ਬਰਾਂਡੇ ਵਿਚ ਬਹੁਤ ਸਾਰੀਆਂ ਇਸਤਰੀਆਂ ਦੇ ਸ਼ਰਮਾਊ ਚਿਹਰੇ ਚਿਕ ਦਾ ਹਨੇਰਾ ਚੀਰ ਕੇ ਬਾਹਰ ਨਿਕਲ ਰਹੇ ਸਨ। ਸਾਰੀਆਂ ਨਾਚੀਆਂ ਤਾਂ ਥਾਉਂ ਥਾਈਂ ਤਿਆਰ ਸਨ, ਪਰ ਬਿਜਲੀ ਹਾਲੀ ਤੱਕ ਚੁਪ ਚਾਪ ਬੈਠੀ ਹੋਈ ਸੀ। ਉਹਦੀਆਂ ਅੱਖਾਂ ਵਿੱਚੋਂ ਅੱਥਰੂ ਵਗ ਰਹੇ ਸਨ। ਪਿਛਲਾ ਜਮਾਂ ਕੀਤਾ ਹੋਇਆ ਧਨ ਉਹ ਪਿਛਲੇ ਪੰਜਾਂ ਸਾਲਾਂ ਵਿਚ ਖਾ ਚੁਕੀ ਸੀ ਤੇ ਹੁਣ ਉਸ ਨੂੰ ਔਖਿਆਂ ਹੋਕੇ ਉਹੋ ਕੰਮ ਕਰਨਾ ਪੈ ਰਿਹਾ ਸੀ ਜਿਸ ਨੂੰ ਕਿ ਉਹ ਕਈ ਚਿਰ ਪਹਿਲੇ ਨਾ ਕਰਨ ਦਾ ਸੰਕਲਪ ਕਰ ਚੁਕੀ ਸੀ, ਪਰ ਉਹ ਸਿਰ ਉਠਾ ਕੇ ਖੜੀ ਨਹੀਂ ਹੋ ਸਕਦੀ ਸੀ। ਦੋ ਘੰਟੇ ਪਹਿਲਾਂ ਉਹਨੂੰ ਇਹ ਚਿਤ ਚੇਤਾ ਵੀ ਨਹੀਂ ਸੀ ਕਿ ਅਨਜਾਣੇ ਆਦਮੀਆਂ ਦੇ ਸਾਹਮਣੇ ਮੇਰਾ ਸਰੀਰ ਏਦਾਂ ਪ੍ਰਾਨਹੀਣ ਹੋ ਜਾਇਗਾ ਤੇ ਲੱਤਾਂ ਭੱਜ ਪੈਣਗੀਆਂ।

'ਤੁਹਾਨੂੰ ਸਦ ਰਹੇ ਨੇ।'

ਬਿਜਲੀ ਨੇ ਸਿਰ ਉਠਾ ਕੇ ਵੇਖਿਆ, ਇਕ ਬਾਰਾਂ ਤੇਰਾਂ ਬਰਸਾਂ ਦਾ ਮੁੰਡਾ ਕੋਲ ਖਲੋਤਾ ਹੋਇਆ ਸੀ। ਉਸਨੇ ਉਪਰਲੇ ਬਰਾਂਡੇ ਵਲ ਇਸ਼ਾਰਾ ਕਰਕੇ ਆਖਿਆ, 'ਤੁਹਾਨੂੰ ਬੀਬੀ ਜੀ ਸਦ ਰਹੇ ਹਨ।'

ਬਿਜਲੀ ਨੂੰ ਯਕੀਨ ਨ ਆਇਆ। ਕਹਿਣ ਲੱਗੀ