ਪੰਨਾ:ਅੰਧੇਰੇ ਵਿਚ.pdf/4

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੪)

ਮੈਂ ਉਹਨਾਂ ਲੋਕਾਂ ਨੂੰ ਜ਼ਬਾਨ ਦੇ ਚੁੱਕੀ ਹਾਂ ਕੀ ਤੂੰ ਮੇਰੀ ਗੱਲ ਨਹੀਂ ਮਨੇਂਗਾ?'

ਸਤੇਂਦ੍ਰ ਕੁਝ ਨਾਰਾਜ਼ ਜਿਹਾ ਹੋਕੇ ਖੜਾ ਹੋ ਗਿਆ ਤੇ ਕਹਿਣ ਲੱਗਾ, 'ਮੇਰੇ ਪੁਛੇ ਬਿਨਾਂ ਉਹਨਾਂ ਨੂੰ ਕਿਉਂ ਜੁਬਾਨ ਦਿੱਤੀ ਜੇ?

ਲੜਕੇ ਦੀਆਂ ਗੱਲਾਂ ਸੁਣ ਕੇ ਮਾਂ ਨੂੰ ਬੜਾ ਦੁਖ ਹੋ ਗਿਆ। ਉਸਨੇ ਆਖਿਆ, 'ਖੈਰ ਮੈਂ ਭੁਲ ਗਈ ਪਰ ਹੁਣ ਤੈਨੂੰ ਤਾਂ ਆਪਣੀ ਮਾਂ ਦੀ ਗੱਲ ਰੱਖਣੀ ਪਏਗੀ ਨਾ?' ਇਸਤੇ ਬਿਨਾਂ ਉਹ ਰੰਡੀ ਦੀ ਕੁੜੀ ਬਹੁਤ ਔਖੀ ਹੈ, ਬੱਚਾ ਮੇਰੀ ਗੱਲ ਮੰਨ ਜਾ।'

'ਚੰਗਾ ਫੇਰ ਸਹੀ।' ਆਖ ਕੇ ਸਤੇਂਦ੍ਰ ਬਾਹਰ ਚਲਿਆ ਗਿਆ। ਮਾਂ ਕਈ ਚਿਰ ਤੱਕ ਚੁਪ ਚਾਪ ਉਥੇ ਖੜ੍ਹੀ ਰਹੀ। ਇਹੋ ਉਸਦਾ ਇਕ ਬੱਚਾ ਸੀ। ਸੱਤ ਅੱਠ ਸਾਲ ਹੋਏ ਸੁਆਮੀ ਜੀ ਕਾਲ ਵੱਸ ਹੋ ਚੁਕੇ ਸਨ। ਉਸ ਵੇਲੇ ਤੋਂ ਹੀ ਵਿਚਾਰੇ ਗੁਮਾਸ਼ਤਿਆਂ ਤੇ ਕਰਿੰਦਿਆਂ ਨਾਲ ਆਪਣੀ ਏਡੀ ਵੱਡੀ ਜ਼ਿਮੀਂਦਾਰੀ ਨੂੰ ਚਲਾਉਂਦੀ ਆਈ ਹੈ। ਬੱਚਾ ਕਲਕੱਤੇ ਕਿਸੇ ਕਾਲਜ ਵਿਚ ਪੜ੍ਹਦਾ ਸੀ। ਉਹਨੂੰ ਆਪਣੀ ਜ਼ਿਮੀਂਦਾਰੀ ਦਾ ਕੋਈ ਵੀ ਫਿਕਰ ਨਹੀਂ ਸੀ ਕਰਨਾ ਪੈਂਦਾ। ਵਿਧਵਾ ਨੇ ਆਪਣੇ ਮਨ ਵਿਚ ਸੋਚਿਆ ਹੋਇਆ ਸੀ ਕਿ ਜਦ ਲੜਕਾ ਵਕਾਲਤ ਪਾਸ ਕਰ ਲਏਗਾ ਮੈਂ ਉਸਦਾ ਵਿਆਹ ਕਰ ਦਿਆਂਗੀ, ਫੇਰ ਆਪਣੇ ਪੁਤ੍ਰ ਜਾਂ ਪੋਤਰੇ ਤੇ ਨੋਂਹ ਤੇ ਸਾਰੇ ਘਰ ਦੀ ਜ਼ੁਮੇਵਾਰੀ ਪਾਕੇ ਮੈਂ ਨਿਸਚਿੰਤ ਹੋ ਜਾਊਂਗੀ। ਉਹਨੇ ਇਹ ਵੀ ਸੋਚਿਆ ਸੀ ਕਿ