ਪੰਨਾ:ਅੰਧੇਰੇ ਵਿਚ.pdf/41

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੪੧)

ਨਹੀਂ ਸਿਆਣਿਆਂ ਤਾਂ ਇਹਦਾ ਕੋਈ ਨਹੀਂ, ਪਰ ਜੇ ਇਹਨੂੰ ਵੀ ਨ ਪਛਾਣੋਗੇ ਤਾਂ ਮੈਂ ਬਹੁਤ ਲੜਾਂਗੀ।' ਇਹ ਆਖਕੇ ਉਹ ਮੁਸਕ੍ਰਾਉਣ ਲੱਗੀ।

ਇਸ ਤਰ੍ਹਾਂ ਮੁਸਕ੍ਰਾਉਣਾ ਵੇਖ ਕੇ ਵੀ ਬਿਜਲੀ ਦੇ ਮੂੰਹੋਂ ਕੋਈ ਗੱਲ ਨ ਨਿਕਲ ਸਕੀ। ਫੇਰ ਵੀ ਉਹਦਾ ਹਨੇਰੇ ਨਾਲ ਭਰਿਆ ਹੋਇਆ ਅਕਾਸ਼ ਹੌਲੀ ੨ ਨਿਰਮਲ ਹੋਣ ਲੱਗ ਪਿਆ। ਉਸ ਮਾਤਾ ਦੇ ਸੁਖ ਤੋਂ ਹੱਟ ਕੇ ਤਾਜ਼ੇ ਖਿੜੇ ਹੋਏ ਗੁਲਾਬ ਵਰਗੇ ਬੱਚੇ ਵੱਲ ਉਸਦੀ ਟਿਕਟਿਕੀ ਲੱਗ ਗਈ। ਰਾਧਾ ਰਾਣੀ ਚੁਪ ਹੋ ਰਹੀ। ਬਿਜਲੀ ਕਈ ਚਿਰ ਤਕ ਬੱਚੇ ਨੂੰ ਵੇਖਦੀ ਰਹੀ ਫੇਰ ਦੋਵੇਂ ਬਾਹਾਂ ਅਗਾਹਾਂ ਕਰਕੇ ਬੱਚੇ ਨੂੰ ਗੋਦ ਵਿਚ ਲੈ ਲਿਆ। ਉਸਨੂੰ ਜੋਰ ਨਾਲ ਆਪਣੇ ਕਲੇਜੇ ਨਾਲ ਲਾਕੇ ਉਹ ਰੋ ਪਈ। ਰਾਧਾ ਰਾਣੀ ਨੇ ਆਖਿਆ, 'ਕਿਉਂ ਭੈਣ ਇਸਨੂੰ ਸਿਆਣ ਲਿਆ?'

'ਹਾਂ ਸਿਆਣ ਲਿਆ।'

ਰਾਧਾ ਰਾਣੀ ਨੇ ਆਖਿਆ, 'ਭੈਣੇ ਤੂੰ ਸਮੁੰਦ੍ਰ ਰਿੜਕ ਕੇ ਵਿਹੁ ਤਾਂ ਆਪ ਪੀ ਲਈ ਤੇ ਅੰਮ੍ਰਿਤ ਸਾਰਾ ਇਸ ਛੋਟੀ ਭੈਣ ਨੂੰ ਦੇ ਦਿਤਾ। ਉਹਨਾਂ ਤੇਰੇ ਨਾਲ ਪਿਆਰ ਕੀਤਾ ਸੀ, ਇਸੇ ਕਰਕੇ ਮੈਂ ਉਹਨਾਂ ਨੂੰ ਪ੍ਰਾਪਤ ਕਰ ਸਕੀ ਹਾਂ।'

ਸਤੇਂਦ੍ਰ ਦਾ ਇਕ ਛੋਟਾ ਜਿਹਾ ਫੋਟੋ ਆਪਣੇ ਹੱਥ ਵਿਚ ਲੈ ਕੇ ਬਿਜਲੀ ਇਕ ਟੱਕ ਉਸਨੂੰ ਵੇਖ ਰਹੀ ਸੀ। ਉਸਨੇ ਸਿਰ ਉਠਾ ਕੇ ਮੁਸਕ੍ਰਾਉਂਦੀ ਹੋਈ ਨੇ ਕਿਹਾ, 'ਵਿਹੁ ਦਾ ਵਿਹੁ ਹੀ ਤਾਂ ਅੰਮ੍ਰਿਤ ਹੈ। ਪਰ ਮੈਂ ਵੀ ਖਾਲੀ