ਪੰਨਾ:ਅੰਧੇਰੇ ਵਿਚ.pdf/43

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੪੩)

ਫੜ ਕੇ ਮਾਫੀ ਮੰਗ ਲਵਾਂਗੀ। ਪਰ ਹੁਣ ਉਸਦੀ ਕੋਈ ਲੋੜ ਨਹੀਂ ਰਹੀ। ਭੈਣਾ ਮੈਨੂੰ ਸਿਰਫ ਇਹ ਫੋਟੋ ਹੀ ਦੇ ਦਿਹ ਇਸ ਤੋਂ ਵਧ ਹੋਰ ਕੁਝ ਨਹੀਂ ਚਾਹੁੰਦੀ। ਜੇ ਮੈਂ ਚਾਹਵਾਂ ਵੀ ਤਾਂ ਭਗਵਾਨ ਪਾਸੋਂ ਇਹ ਜਰ ਨਹੀਂ ਹੋਣਾ। ਚੰਗਾ ਹੁਣ ਮੈਂ ਜਾਂਦੀ ਹਾਂ, 'ਇਹ ਆਖ ਕੇ ਬਿਜਲੀ ਖੜੀ ਹੋ ਗਈ।'

ਰਾਧਾ ਰਾਣੀ ਨੇ ਭਰੇ ਹੋਏ ਗਲੇ ਨਾਲ ਪੁਛਿਆ, 'ਫੇਰ ਕਦੋਂ ਦਰਸ਼ਨ ਹੋਣਗੇ ਭੈਣ?'

'ਨਹੀਂ ਹੁਣ ਕਦੇ ਨਹੀਂ ਮਿਲ ਸਕਾਂਗੀ, ਮੇਰਾ ਇਕ ਛੋਟਾ ਜਿਹਾ ਮਕਾਨ ਹੈ ਉਸਨੂੰ ਵੇਚ ਕੇ ਜਿੱਨੀ ਜਲਦੀ ਹੋ ਸਕੇਗਾ ਇਥੋਂ ਚਲੀ ਜਾਵਾਂਗੀ। ਪਰ ਭੈਣ ਕੀ ਇਕ ਗਲ ਦਸ ਦੇਵੇਂਗੀ। ਅਖੀਰ ਐਨੇ ਦਿਨਾਂ ਪਿਛੋਂ ਉਹਨਾਂ ਮੈਨੂੰ ਕਿਉਂ ਚੇਤੇ ਕਰ ਲਿਆ? ਜਦੋਂ ਉਹਨਾਂ ਦਾ ਆਦਮੀ ਸੱਦਣ ਗਿਆ ਸੀ ਤਾਂ ਕਿਉਂ ਇਕ ਝੂਠਾ ਨਾਂ ਦਸ ਆਇਆ ਸੀ?

ਸ਼ਰਮ ਦੇ ਮਾਰਿਆਂ ਰਾਧਾ ਰਾਣੀ ਦਾ ਮੂੰਹ ਲਾਲ ਹੋ ਗਿਆ ਤੇ ਸਿਰ ਨੀਵਾਂ ਪਾਈ ਖੜੀ ਰਹੀ।

ਬਿਜਲੀ ਨੇ ਕੁਝ ਚਿਰ ਚੁਪ ਚਾਪ ਖੜੀ ਰਹਿ ਕੇ ਕਿਹਾ,"ਮੈਂ ਸਮਝ ਗਈ ਮੇਰਾ ਨਿਰਾਦਰ ਕਰਨਾ ਚਾਹੁੰਦੇ ਸਨ ਇਸ ਕਰਕੇ? ਹੈ ਨ ਇਹੋ ਗਲ? ਹੋਰ ਤਾਂ ਕੋਈ ਸਬੱਬ ਨਹੀਂ ਦਿਸਦਾ ਕਿ ਉਹਨਾਂ ਮੈਨੂੰ ਇਥੇ ਸੱਦਣ ਦੀ ਕਿਉਂ ਕੋਸ਼ਸ਼ ਕੀਤੀ?

ਰਾਧਾ ਰਾਣੀ ਦਾ ਸਿਰ ਹੋਰ ਵੀ ਨੀਵਾਂ ਹੋ ਗਿਆ।