ਪੰਨਾ:ਅੰਧੇਰੇ ਵਿਚ.pdf/44

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੪੪)

ਬਿਜਲੀ ਨੇ ਹੱਸ ਕੇ ਆਖਿਆ, ਭੈਣ ਇਹਦੇ ਵਿਚ ਸ਼ਰਮਾਉਣ ਦੀ ਕਿਹੜੀ ਗੱਲ ਹੈ, ਪਰ ਉਹਨਾਂ ਦੀ ਵੀ ਗਲਤੀ ਹੈ, ਉਹਨਾਂ ਦੇ ਚਰਨਾਂ ਵਿਚ ਮੇਰਾ ਕਰੋੜ ਵਾਰੀ ਪ੍ਰਨਾਮ ਕਹਿਕੇ ਆਖਣਾ ਕਿ ਇਹ ਨਹੀਂ ਹੋ ਸਕੇਗਾ। ਹੁਣ ਮੇਰਾ ਆਪਣਾ ਅਖਵਾਉਣ ਵਾਲਾ ਮੇਰੇ ਕੋਲ ਕੁਝ ਵੀ ਨਹੀਂ। ਸਿਰ ਤੋਂ ਪੈਰਾਂ ਤਕ ਉਹਨਾਂ ਦੀ ਹੀ ਹਾਂ, ਸੋ ਜੇ ਮੇਰਾ ਅਪਮਾਨ ਕਰਨਗੇ ਤਾਂ ਉਨ੍ਹਾਂ ਦਾ ਹੀ ਹੋਵੇਗਾ।

'ਚੰਗਾ ਭੈਣ ਨਮਸਕਾਰ।'

'ਭੈਣ ਨਮਸਕਾਰ ਭਾਵੇਂ ਮੈਂ ਉਮਰੋਂ ਤੁਹਾਡੇ ਨਾਲੋਂ ਬਹੁਤ ਵੱਡੀ ਹਾਂ ਪਰ ਫੇਰ ਵੀ ਤੁਹਾਨੂੰ ਅਸ਼ੀਰਵਾਦ ਦੇਣ ਦਾ ਮੈਨੂੰ ਹੱਕ ਨਹੀਂ। ਮੈਂ ਸੱਚੇ ਦਿਲੋਂ ਪ੍ਰਮਾਤਮਾਂ ਪਾਸ ਪ੍ਰਾਰਥਨਾ ਕਰਦੀ ਹਾਂ, ਭੈਣ ਤੇਰੀਆਂ ਸੁਹਾਗ ਦੀਆਂ ਚੂੜੀਆਂ ਕਦੇ ਨ ਟੁਟਣ। ਚੰਗਾ ਮੈਂ ਜਾਂਦੀ ਹਾਂ।'

।।ਇਤੀ।।