ਪੰਨਾ:ਅੰਧੇਰੇ ਵਿਚ.pdf/45

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੁਮੱਤਿ

੧.

ਰਾਮ ਲਾਲ ਉਮਰੋਂ ਤਾਂ ਛੋਟਾ ਸੀ, ਪਰ ਸੁਭਾ ਦਾ ਬੜਾ ਭੈੜਾ ਸੀ। ਪਿੰਡ ਵਾਲੇ ਉਸ ਪਾਸੋਂ ਡਰਦੇ ਹੀ ਰਹਿੰਦੇ ਸਨ। ਕਦੋਂ, ਕਿਸ ਪਾਸਿਓਂ ਤੇ ਜਿੱਦਾਂ ਉਹਨਾਂ ਤੇ ਕੋਈ ਬਿੱਜ ਪੈ ਜਾਣੀ ਹੈ, ਇਹ ਉਹ ਨਹੀਂ ਸਨ ਜਾਣ ਸਕਦੇ ਰਾਮ ਲਾਲ ਦੇ ਮਤੇਏ ਭਰਾ ਨੂੰ ਵੀ ਠੰਡੇ ਸੁਭਾ ਦਾ ਨਹੀਂ ਸੀ ਕਿਹਾ ਜਾ ਸਕਦਾ, ਹਾਂ ਐਨਾ ਜ਼ਰੂਰ ਸੀ ਕਿ ਉਹ ਥੋੜੇ ਜਹੇ ਕਸੂਰ ਤੋਂ ਵੱਡੀ ਸਜਾ ਨਹੀਂ ਸੀ ਦਿੰਦਾ। ਉਹ ਪਿੰਡ ਦੇ ਜ਼ਿਮੀਂਦਾਰ ਕੋਲ ਕੰਮ ਕਰਦਾ ਤੇ ਨਾਲ ਹੀ ਆਪਣੀ ਜਾਇਦਾਦ ਤੇ ਜ਼ਮੀਨ ਦੀ ਵੀ ਰਾਖੀ ਚੋਖੀ ਰਖਦਾ ਸੀ। ਗੁਜ਼ਾਰਾ ਚੰਗਾ ਚਲਦਾ ਸੀ। ਖੂਹ ਬਾਗ, ਦਸ ਵਿਘੇ ਜ਼ਮੀਨ ਤੋਂ ਪੰਜ ਸਤ ਘਰ ਕੰਮੀਆਂ ਤੇ ਮੁਜਾਰਿਆਂ ਦੇ ਉਹਦੇ ਹੱਥਾਂ ਥਲੇ ਸਨ। ਕੁਝ ਨਕਦ ਰੁਪਿਆ ਵੀ ਉਹਦੇ ਪਾਸ ਸੀ। ਸ਼ਾਮ ਲਾਲ ਦੀ ਨਵੀਂ ਵਹੁਟੀ 'ਨਰਾਇਣੀ' ਜਦ ਪਹਿਲੇ ਫੇਰੇ ਈ ਘਰ ਆਈ ਤਾਂ ਓਦੋਂ ਹੀ ਰਾਮ ਦੀ ਰੰਡੀ ਮਾਂ ਅਗਲੇ ਜਹਾਨ ਨੂੰ ਤੁਰ ਪਈ। ਇਹ ਗੱਲ ਤੇਰਾਂ ਚੌਦਾਂ ਸਾਲਾਂ ਦੀ ਹੈ। ਮਰਨ ਵੇਲੇ ਉਹ ਆਪਣਾ ਸਾਰਾ ਘਰ ਬਾਹਰ ਤੇ ਢਾਈ ਸਾਲਾਂ ਦੇ