(੫)
ਇਸਤੋਂ ਪਹਿਲਾਂ ਮੈਂ ਆਪਣੇ ਲੜਕੇ ਨੂੰ ਟੱਬਰ ਦਾਰੀ ਦੇ ਜਾਲ ਵਿਚ ਫਸਾ ਕੇ ਉਸਦੀ ਉੱਚ ਸਿਖਿਆ ਵਿਚ ਰੋੜ ਨ ਅਟਕਾਊਂਗੀ। ਪਰ ਵਿਚ ਹੀ ਹੋਰ ਗੱਲ ਹੋ ਗਈ। ਸੁਆਮੀ ਦੇ ਮਰਨ ਤੋਂ ਪਿੱਛੋਂ ਏਨੇ ਦਿਨਾਂ ਵਿਚ ਕੋਈ ਕਰਮ ਕਾਜ ਨਹੀਂ ਹੋਇਆ ਸੀ। ਉਸ ਦਿਨ ਕਿਸੇ ਵਰਤ ਦੇ ਕਰਕੇ ਸਾਰੇ ਪਿੰਡ ਦਿਆਂ ਲੋਕਾਂ ਨੂੰ ਰੋਟੀ ਆਖੀ ਗਈ ਸੀ। ਇਸ ਮੌਕੇ ਤੇ ਸੁਰਗਵਾਸੀ 'ਅਤੁਲ ਚੰਦ੍ਰ' ਦੀ ਵਹੁਟੀ ਵੀ ਆਪਣੀ ਗਿਆਰਾਂ ਸਾਲ ਦੀ ਲੜਕੀ ਨੂੰ ਲੈ ਕੇ ਆਈ ਸੀ। ਲੜਕੀ ਉਸਨੂੰ ਬਹੁਤ ਪਸੰਦ ਆਈ ਸੀ। ਉਹ ਨਿਰੀ ਪੁਰੀ ਸੋਹਣੀ ਹੀ ਨਹੀਂ ਸੀ, ਸਗੋਂ ਹੋਰ ਵੀ ਕਈ ਗੁਣਾਂ ਦੀ ਪੁਤਲੀ ਸੀ। ਇਹ ਸਭ ਕੁਝ ਸਤੇਂਦ ਦੀ ਮਾਂ ਨੂੰ ਕੁੜੀ ਨਾਲ ਗੱਲਾਂ ਕਰਦੀ ਨੂੰ ਮਲੂਮ ਹੋ ਗਿਆ ਸੀ।
ਉਸ ਵੇਲੇ ਉਸਨੇ ਆਪਣੇ ਮਨ ਵਿਚ ਆਖਿਆ ਸੀ, ਕਿ ਮੈਂ ਜਰਾ ਆਪਣੇ ਲੜਕੇ ਨੂੰ ਇਹ ਲੜਕੀ ਵਖਾ ਤਾਂ ਲਵਾਂ। ਫੇਰ ਵੇਖਾਂ ਗੀ ਕਿ ਉਹ ਭਲਾ ਇਸਨੂੰ ਕਿਦਾਂ ਨਾ ਪਸੰਦ ਕਰਦਾ ਹੈ।
ਦੂਸਰੇ ਦਿਨ ਜਦ ਸਤੇਂਦ੍ਰ, ਕੁਝ ਖਾਣ ਵਾਸਤੇ ਮਾਂ ਦੇ ਕਮਰੇ ਵਿਚ ਪਹੁੰਚਾ ਤਾਂ ਬਹੁਤ ਹੀ ਹੈਰਾਨ ਰਹਿ ਗਿਆ। ਉਸਨੇ ਵੇਖਿਆ ਕਿ ਉਸਦੀ ਖਾਣ ਵਾਲੀ ਥਾਂ ਦੇ ਠੀਕ ਸਾਹਮਣੇ ਹੀਰੇ ਮਾਣਕ ਤੇ ਮੋਤੀਆਂ ਨਾਲ ਲੱਦੀ ਹੋਈ ਕੋਈ ਬੈਕੁੰਠ ਦੀ ਲਛਮੀ ਬੈਠੀ ਹੈ।
'ਮਾਂ ਨੇ ਵੀ ਕਮਰੇ ਵਿਚ ਆ ਕੇ ਆਖਿਆ, ਖਾਣ ਵਾਸਤੇ ਬਹਿ ਜਾਓ।'