ਸਮੱਗਰੀ 'ਤੇ ਜਾਓ

ਪੰਨਾ:ਅੰਧੇਰੇ ਵਿਚ.pdf/50

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(੫੨)

ਰਾਮ ਪਿੰਜਰੇ ਬਣਾਉਣ ਵਾਲੀ ਖਪਚੀ ਵਿਚ ਧਿਆਨ ਨਾਲ ਧਾਗਾ ਪਰੋਦਿਆਂ ਹੋਇਆਂ ਬੋਲਿਆ, ਹੁਣ ਮੈਂ ਕੰਮ ਕਰਦਾ ਹਾਂ ਫੇਰ ਗਲ ਸੁਣਾਂਗਾ।

ਨਰਾਇਣੀ ਨੇ ਘੂਰੀ ਵੱਟ ਕੇ ਆਖਿਆ, ਆਖੇ ਨਹੀਂ ਲਗਦਾ?

ਰਾਮ ਸਭ ਕੁਝ ਵਿਚੇ ਛੱਡ ਕੇ ਉਠ ਬੈਠਾ ਤੇ ਹੌਲੀ ਜਹੀ ਜਾਕੇ ਭਾਬੀ ਦੇ ਮੰਜੇ ਕੋਲ ਖਲੋ ਗਿਆ ਨਰਾਇਣੀ ਨੇ ਕਿਹਾ, ਡਾਕਟਰ ਮਿਲਿਆ ਸੀ?

'ਹਾਂ।'

'ਕੀ ਆਖਿਆ ਫੇਰ'

'ਆਉਣਗੇ।'

ਨਰਾਇਣੀ ਨੂੰ ਭਰੋਸਾ ਨਾ ਬੱਝਾ। ਫੇਰ ਕਹਿਣ ਲੱਗੀ, ਇਹੋ ਕੁਝ ਆਖਿਆ ਸੀ ਜਾਂ ਕੁਝ ਹੋਰ ਵੀ?

ਰਾਮ ਚੁਪ ਕਰ ਰਿਹਾ।

‘ਦਸ ਤਾਂ ਸਹੀ ਕੀ ਆਖਿਆ ਹੋਰ?'

'ਨਹੀਂ ਦਸਾਂਗਾ।'

ਨ੍ਰਿਤ ਕਾਲੀ ਨੇ ਆਕੇ ਆਖਿਆ, ਡਾਕਟਰ ਸਾਹਿਬ ਆ ਰਹੇ ਹਨ।

ਨਰਾਇਣੀ ਮੋਟਾ ਸਾਰਾ ਖੇਸ ਲੈਕੇ ਲੰਮੀ ਪੈ ਗਈ। ਰਾਮ ਭੱਜ ਗਿਆ। ਥੋੜੇ ਚਿਰ ਪਿਛੋਂ ਡਾਕਟਰ ਨੂੰ ਨਾਲ ਲੈਕੇ ਸ਼ਾਮ ਲਾਲ ਆਇਆ। ਡਾਕਟਰ ਨੇ ਸਭ ਵੇਖ ਵਾਖ ਕੇ ਦਵਾ ਦਿੱਤੀ ਤੇ ਜਾਣ ਲਗਿਆਂ ਕਿਹਾ, 'ਬੀਬੀ ਰਾਣੀ ਬੁਖਾਰ ਉਤਰਨਾ ਜਾਂ ਨਾ ਉਤਰਨਾ ਸਾਡੇ ਵੱਸਦੀ ਗੱਲ