ਇਹ ਸਫ਼ਾ ਪ੍ਰਮਾਣਿਤ ਹੈ
(੫੪)
ਨਹੀਂ ਲੈ ਸਕਦਾ। ਸ਼ਾਮ ਲਾਲ! ਰੁਪਈਏ ਹਥਾਂ ਦੀ ਮੈਲ ਹਨ, ਨਾਲ ਨਹੀਂ ਜਾਣੇ ਨਾਲ ਧਰਮ ਜਾਣਾ ਹੈ।
ਦੋ ਦਿਨ ਪਹਿਲਾਂ ਉਹਨਾਂ ਇਨ੍ਹਾਂ ਪਾਸੋਂ ਹੀ ਦੋ ਰੁਪੇ ਲਏ ਸਨ, ਇਹ ਗੱਲ ਉਹਨਾ ਨੂੰ ਭੁਲ ਚੁਕੀ ਸੀ। ਸ਼ਾਮ ਲਾਲ ਸਭ ਕੁਝ ਜਾਣਦੇ ਸਨ। ਖੈਰ ਨਰਾਇਣੀ ਰਾਜ਼ੀ ਹੋ ਗਈ ਤੇ ਘਰ ਦਾ ਕੰਮ ਕਾਜ ਪਹਿਲੇ ਵਾਂਗੂੰ ਹੀ ਚਲਣ ਲਗ ਪਿਆ। ਬੀਮਾਰ ਰਾਜ਼ੀ ਹੋ ਜਾਏ ਤਾਂ ਬੀਮਾਰੀ ਦਾ ਖਰਚ ਭੁਲ ਹੀ ਜਾਂਦਾ ਹੈ।
੨.
ਦੋ ਮਹੀਨਿਆਂ ਮਗਰੋਂ ਇਕ ਦਿਨ ਨਰਾਇਣੀ ਨਦੀ ਵਿਚੋਂ ਪਾਣੀ ਦਾ ਘੜਾ ਚੁਕਦੀ ਹੋਈ ਬੋਲੀ, ਨ੍ਰਿਤੋ ਉਹ ਬਾਂਦਰ ਕਿਧਰ ਚਲਿਆ ਗਿਆ?
ਬਾਂਦਰ ਕੌਣ ਹੈ, ਇਹਨੂੰ ਘਰ ਦੇ ਸਾਰੇ ਜੀਅ ਜਾਣਦੇ ਹਨ। ਨ੍ਰਿਤ ਕਾਲੀ ਨੇ ਮਤਲਬ, ਸਮਝਦਿਆਂ ਹੋਇਆਂ ਆਖਿਆ, ਛੋਟੇ ਬਾਬੂ ਹੁਣੇ ਤਾਂ ਇਥੇ ਬੈਠੇ ਗੁਡੀ ਬਣਾ ਰਹੇ ਸਨ।
ਨਰਾਇਣੀ ਨੇ ਰਾਮ ਨੂੰ ਵੇਖਕੇ ਅਵਾਜ਼ ਮਾਰੀ, ਕਾਲੇ ਮੂੰਹ ਵਾਲਿਆ ਏਧਰ ਤਾਂ ਆ! ਤੇਰੇ ਦੁਖੋਂ ਮੈਂ ਕਿਹੜੇ ਖੂਹ ਖਾਤੇ ਵਿਚ ਡੁਬ ਮਰਾਂ?