ਪੰਨਾ:ਅੰਧੇਰੇ ਵਿਚ.pdf/53

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੫੫)

ਰਾਮ ਲਾਲ ਲਕੜੀ ਨਾਲ ਅੱਧਾ ਗੁਦੇ ਵਾਲੀ ਵੇਲ ਨੂੰ ਖਰੁਚ ਦਾ ਹੋਇਆ ਭਾਬੀ ਦੇ ਸਾਹਮਣੇ ਜਾ ਖਲੋਤਾ। ਭਾਬੀ ਨੇ ਪੁਛਿਆ, ਬਿਹਾਰੀ ਦੇ ਬਗੀਚੇ ਦੀਆਂ ਵੇਲਾਂ ਕਿਉਂ ਪੁਟ ਆਇਆ ਏਂ?

'ਮੈਂ ਨਹੀਂ ਪੁਟੀਆਂ, ਕਿੰਨ ਪੁਟਦਿਆਂ ਵੇਖਿਆ ਹੈ?

ਬਿਹਾਰੀ ਨੇ ਨਹੀਂ ਵੇਖਿਆ, ਮੈਂ ਤਾਂ ਵੇਖਿਆ ਹੈ, ਕਿਉਂ ਪੁਟੀਆਂ ਸਨ?

'ਉਸ ਖਸਮਾ ਨੂੰ ਖਾਣੀ ਰੰਡੀ ਬੁਢੀ ਨੇ ਮੈਨੂੰ ਗਾਲ ਕਿਉਂ ਦਿਤੀ ਸੀ?'

ਨਰਾਇਣੀ ਨੇ ਵਿਚੇ ਵਿੱਚ ਸੜਦੀ ਹੋਈ ਨੇਆਖਿਆ, ਗਾਲ ਦੀ ਗੱਲ ਫੇਰ ਸੁਣਾਂਗੀ ਤੂੰ ਦਸ. ਵੇਲਾਂ ਕਿਉਂ ਪੁਟੀਆਂ ਤੇ ਚੋਰੀ ਕਿਉਂ ਕਰਨ ਡਿਹਾ ਹੋਇਆ ਸੈਂ?

ਰਾਮ ਲਾਲ ਨੇ ਅਚੰਭੇ ਨਾਲ ਆਖਿਆ, ਵਾਹ ਇਹ ਵੀ ਚੋਰੀ ਹੈ, ਜੇ ਇਕ ਖੀਰਾ ਲੈ ਲਿਆ ਤਾਂ ਕੀ ਹੋ ਗਿਆ ਅਸਾਂ ਵੀ ਤਾਂ ਖਾਣਾ ਹੋਇਆ, ਮੁੰਡੇ ਖੁੰਡੇ ਜੂ ਹੋਏ।

ਨਰਾਇਣੀ ਨੇ ਹੋਰ ਕੜਕ ਕੇ ਆਖਿਆ, 'ਹਾਂ ਇਹ ਵੀ ਚੋਰੀ ਹੈ। ਚੋਰੀ ਕੱਖ ਦੀ ਵੀ ਤੇ ਚੋਰੀ ਲੱਖ ਦੀ ਵੀ ਇਕੋ ਗੱਲ ਹੈ। ਬਾਂਦਰਾ ਐਡਾ ਸਾਰਾ ਵਧ ਗਿਆ ਹੈਂ। ਤੈਨੂੰ ਅਜੇ ਤਕ ਪਤਾ ਨਹੀਂ ਚੋਰੀ ਕੀ ਹੁੰਦੀ ਹੈ। ਖੜਾ ਰਹੋ ਇਕ ਪੈਰ ਭਾਰ, ਖਬਰਦਾਰ ਜੇ ਦੂਜੀ ਲੱਤ ਲਾਈਓ ਈ ਤਾਂ?

ਇਸ ਘਰ ਵਿਚ ਰਾਮ ਦਾ ਇਕ ਹੋਰ ਸਾਥੀ ਛੋਟਾ ਗੋਬਿੰਦ ਸੀ, ਇਹ ਚਵੀ ਘੰਟੇ ਹੀ ਇਹਦੇ ਕੋਲ ਰਹਿੰਦਾ ਤੇ ਇਹਦੇ ਹਰ ਹੁਕਮ ਨੂੰ ਸਿਰ ਮੱਥੇ ਤੇ ਮੰਨਦਾ ਸੀ। ਹੁਣ ਤਕ