ਸਮੱਗਰੀ 'ਤੇ ਜਾਓ

ਪੰਨਾ:ਅੰਧੇਰੇ ਵਿਚ.pdf/54

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(੫੬)

ਇਹ ਰਾਮ ਦੇ ਹੁਕਮ ਨਾਲ ਗੁਡੀ ਫੜੀ ਬੈਠਾ ਸੀ। ਜਾਂ ਉਸ ਵੇਖਿਆ ਕਿ ਰਾਮ ਦੀ ਸੇਵਾ ਹੋਣ ਲੱਗੀ ਹੈ ਤਾਂ ਗੁਡੀ ਛਡ ਕੇ ਆ ਗਿਆ ਮਾਂ ਕੋਲ।

ਰਾਮ ਅਜੇ ਇਕ ਪੈਰ ਭਾਰ ਖਲੋਣ ਨੂੰ ਯਕੋ ਤੱਕੇ ਹੀ ਕਰਦਾ ਸੀ, ਉਹਨੇ ਝੱਟ ਪੱਟ ਇਕ ਪੈਰ ਤੇ ਖਲੋ ਕੇ ਚਾਚੇ ਨੂੰ ਨਮੂਨਾ ਦੇਂਦਿਆ ਹੋਇਆਂ ਕਿਹਾ, 'ਚਾਚਾ ਜੀ ਇਦਾਂ ਬਗਲੇ ਬਣਕੇ ਮੱਛੀਆਂ ਮਾਰੋ ਖਾਂ।'

ਰਾਮ ਨੇ ਉਹਦੇ ਮੂੰਹ ਤੇ ਕੜਕ ਕਰਦੀ ਚਪੇੜ ਮਾਰੀ ਤੇ ਆਪ ਇਕ ਲੱਤ ਭਾਰ ਹੋ ਕੇ ਖੜੋ ਗਿਆ। ਨਰਾਇਣੀ ਕੁਝ ਕੁਝ ਹਸਦੀ ਹੋਈ ਬੱਚੇ ਨੂੰ ਕੁਛੜ ਚੁੱਕ ਕੇ ਰਸੋਈ ਵਿਚ ਚਲੀ ਗਈ। ਘੜੀ ਕੁ ਪਿੱਛੋਂ ਉਸ ਵੇਖਿਆ ਕਿ ਰਾਮ ਉਸੇ ਤਰ੍ਹਾਂ ਇਕ ਪੈਰ ਤੇ ਖਲੋਤਾ ਧੋਤੀ ਨਾਲ ਆਪਣੀਆਂ ਅੱਖਾਂ ਪੂੰਝ ਰਿਹਾ ਹੈ।

ਨਰਾਇਣੀ ਨੇ ਆਖਿਆ, 'ਹੁਣ ਤੈਨੂੰ ਜਾਣ ਦੇਂਦੀ ਹਾਂ ਮੁੜਕੇ ਇਹੋ ਜਹੀ ਬਦਮਾਸ਼ੀ ਨ ਕਰਨੀ।' ਪਰ ਰਾਮ ਨੇ ਕੁਝ ਨ ਸੁਣਿਆਂ ਤੇ ਉਹ ਗੁੱਸੇ ਨਾਲ ਉਸੇ ਤਰ੍ਹਾਂ ਇਕ ਪੈਰ ਭਾਰ ਖਲੋ ਕੇ ਅੱਖਾਂ ਪੂੰਝਦਾ ਰਿਹਾ।

ਨਰਾਇਣੀ ਕੋਲ ਜਾ ਕੇ ਉਹਦੀ ਬਾਂਹ ਖਿੱਚਣ ਲੱਗੀ। ਰਾਮ ਆਕੜਿਆ ਰਿਹਾ ਤੇ ਇਕ ਹਜੋਕਾ ਮਾਰ ਕੇ ਆਪਣੀ ਬਾਂਹ ਛੁਡਾ ਲਈ। ਨਰਾਇਣੀ ਨੇ ਫੇਰ ਇਕ ਵਾਰੀ ਹੱਸ ਕੇ ਉਸਦੀ ਬਾਂਹ ਨੂੰ ਖਿੱਚਣ ਦੀ ਕੋਸ਼ਸ਼ ਕੀਤੀ। ਹੁਣ ਉਹ ਪਹਿਲਾਂ ਵਾਗੂੰ ਹੀ ਜ਼ੋਰ ਦਾ ਝਟਕਾ ਮਾਰ ਕੇ ਹਥ ਛੁਡਾ ਕੇ ਭੱਜ ਗਿਆ।